ਸੰਤਾਂ ਦੇ ਆਦੇਸ਼ ਹੈ ਕਿ ਸ੍ਰੀ ਰਾਮ ਜਨਮ ਭੂਮੀ 'ਤੇ ਵਿਸ਼ਾਲ ਰਾਮ ਮੰਦਿਰ ਬਣੇ

Dec 14 2018 02:24 PM
ਸੰਤਾਂ ਦੇ ਆਦੇਸ਼ ਹੈ ਕਿ ਸ੍ਰੀ ਰਾਮ ਜਨਮ ਭੂਮੀ 'ਤੇ ਵਿਸ਼ਾਲ ਰਾਮ ਮੰਦਿਰ ਬਣੇ

ਪਠਾਨਕੋਟ,

ਸ੍ਰੀ ਰਾਮ ਜਨਮ ਭੂਮੀ ਨਿਆਸ ਲੋਕ ਸਭਾ ਏਰੀਆ ਵਲੋਂ ਸੰਯੋਜਕ ਡਾ: ਅਨਿਲ ਮਹਾਜਨ ਅਤੇ ਸਹਿ ਸੰਯੋਜਕ ਅਜੇ ਦੀ ਅਗਵਾਈ 'ਚ ਦਫ਼ਤਰ ਅੰਦਰ ਪੱਤਰਕਾਰ ਸੰਮੇਲਨ ਕਰਵਾਇਆ ਗਿਆ | ਉਨ੍ਹਾਂ ਕਿਹਾ ਰਾਮ ਜਨਮ ਭੂਮੀ ਮੰਦਰ ਆਮ ਮੰਦਰ ਨਹੀਂ ਹੈ | ਇਹ ਹਿੰਦੂਆਂ ਦੀ ਆਸਥਾ ਦਾ, ਸ਼ਰਧਾ ਤੇ ਸਵੈਮਾਨ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਉੱਥੇ ਬਿਰਾਜਮਾਨ ਛੋਟੇ ਮੰਦਿਰ ਨੰੂ ਵਿਸ਼ਾਲ ਮੰਦਿਰ ਦਾ ਰੂਪ ਦੇਣਾ ਹੈ | ਉਨ੍ਹਾਂ ਕਿਹਾ ਸੰਤਾਂ ਦੇ ਆਦੇਸ਼ ਹੈ ਕਿ ਸ੍ਰੀ ਰਾਮ ਜਨਮ ਭੂਮੀ 'ਤੇ ਵਿਸ਼ਾਲ ਰਾਮ ਮੰਦਿਰ ਬਣੇ | ਉਨ੍ਹਾਂ ਕਿਹਾ 16 ਦਸੰਬਰ ਨੂੰ ਪਠਾਨਕੋਟ ਅੰਦਰ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿਚ 15 ਹਜ਼ਾਰ ਤੋਂ ਜ਼ਿਆਦਾ ਰਾਮ ਭਗਤ ਸ਼ਾਮਿਲ ਹੋਣਗੇ | ਇਸ ਮੌਕੇ ਦਵਿੰਦਰ ਸ਼ਰਮਾ, ਰਾਜ ਕੁਮਾਰ ਗੁਪਤਾ, ਪ੍ਰਦੀਪ ਰੈਨਾ, ਵਿਵੇਕ ਸੈਣੀ, ਸਮਰਿੰਦਰ ਸ਼ਰਮਾ, ਰਾਕੇਸ਼, ਰਾਹੁਲ ਸੈਣੀ, ਰਮੇਸ਼, ਗੁਲਸ਼ਨ ਆਦਿ ਹਾਜ਼ਰ ਸਨ | 

© 2016 News Track Live - ALL RIGHTS RESERVED