ਸ੍ਰੀ ਹਰਿਗੋਬਿੰਦਪੁਰ ਵਿਖੇ ਸੋਭਾ ਸਿੰਘ ਫਾਊਂਡੇਸ਼ਨ ਲਾਇਬ੍ਰੇਰੀ ਵਿਚੋ ਧਾਰਮਿਕ ਪੋਥੀਆਂ ਆਜਾਦ

Jun 27 2018 02:27 PM
ਸ੍ਰੀ ਹਰਿਗੋਬਿੰਦਪੁਰ ਵਿਖੇ ਸੋਭਾ ਸਿੰਘ ਫਾਊਂਡੇਸ਼ਨ ਲਾਇਬ੍ਰੇਰੀ ਵਿਚੋ ਧਾਰਮਿਕ ਪੋਥੀਆਂ ਆਜਾਦ


ਗੁਰਦਾਸਪੁਰ
ਸ੍ਰੀ ਹਰਿਗੋਬਿੰਦਪੁਰ ਵਿਖੇ ਸੋਭਾ ਸਿੰਘ ਫਾਊਂਡੇਸ਼ਨ ਲਾਇਬ੍ਰੇਰੀ ਵਿਚ ਧਾਰਮਕ ਪੋਥੀਆਂ, ਗ੍ਰੰਥਾਂ ਅਤੇ ਕਿਤਾਬਾਂ ਦੀ ਹੋ ਰਹੀ ਬੇਅਦਬੀ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਥੇ ਧਾਰਮਕ ਕਿਤਾਬਾਂ ਅਤੇ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ, ਜਿਸ ਦੀ ਕੋਈ ਸਾਂਭ-ਸੰਭਾਲ ਨਹੀਂ ਕਰ ਰਿਹਾ। 
ਇਸ ਸਬੰਧੀ ਮੁੱਛਲ ਸਾਥੀਆਂ ਸਮੇਤ ਸੋਭਾ ਸਿੰਘ ਫਾਊਂਡੇਸ਼ਨ ਲਾਇਬ੍ਰੇਰੀ ਵਿਖੇ ਪਹੁੰਚੇ, ਜਿਥੇ ਉਨ•ਾਂ ਦਰਵਾਜ਼ਾ ਖੋਲਿ•ਆ  ਤਾਂ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਧਾਰਮਕ ਪੋਥੀਆਂ, ਕਿਤਾਬਾਂ ਦੀ ਕਾਫੀ ਵੱਡੇ ਰੂਪ ਵਿਚ ਬੇਅਦਬੀ ਹੋ ਰਹੀ ਸੀ। ਉਨ•ਾਂ ਦੇਖਿਆ ਕਿ  ਕਿਤਾਬਾਂ ਉਪਰ ਕਾਫ਼ੀ ਧੂੜ-ਮਿੱਟੀ ਪਈ ਹੋਈ  ਸੀ ਅਤੇ ਕਈ ਕਿਤਾਬਾਂ ਅਤੇ ਪੋਥੀਆਂ ਨੂੰ ਸਿਉਂਕ ਖਾ ਚੁੱਕੀ  ਸੀ ਅਤੇ ਕੁਝ ਕਿਤਾਬਾਂ ਇਨ•ਾਂ ਨੇ ਬਾਥਰੂਮ ਵਿਚ ਸੁੱਟੀਆਂ ਸਨ। 
ਮੁੱਛਲ ਨੇ ਕਿਹਾ ਕਿ ਉਨ•ਾਂ ਦੀ ਮੁੱਖ ਮੰਗ ਹੈ ਕਿ ਇਨ•ਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ•ਾਂ ਨੇ ਇਸ ਫਾਊਂਡੇਸ਼ਨ ਦਾ ਨੀਂਹ-ਪੱਥਰ ਰੱਖਿਆ ਸੀ।  ਉਨ•ਾਂ ਦੱਸਿਆ ਕਿ ਇਹ ਸਾਰੀ ਜੋ  ਕਾਰਵਾਈ ਹੋਈ ਹੈ, ਉਹ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਦੀ ਹਾਜ਼ਰੀ ਵਿਚ ਕੀਤੀ ਹੈ। ਉਨ•ਾਂ ਨੇ  ਭਰੋਸਾ  ਦਿੱਤਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ  ਰਣਜੀਤ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਕਰਤਾਰ ਸਿੰਘ, ਬਲਵਿੰਦਰ ਸਿੰਘ ਮੰਡ, ਸੁਖਚੈਨ ਸਿੰਘ ਆਦਿ  ਮੌਜੂਦ ਸਨ। 
ਮੁੱਛਲ ਨੇ ਦੱਸਿਆ ਕਿ ਇਹ ਸਰਕਾਰੀ ਜਗ•ਾ ਉਪਰ ਲਾਇਬ੍ਰੇਰੀ ਬਣੀ ਹੋਈ ਹੈ ਅਤੇ 1996 ਵਿਚ ਇਸ ਦਾ ਉਦਘਾਟਨ ਕੀਤਾ ਗਿਆ  ਸੀ ਅਤੇ 1996 ਤੋਂ ਲੈ ਕੇ 2018 ਤੱਕ ਇਸ ਦੀ  ਦੇਖ-ਰੇਖ ਨਹੀਂ ਕੀਤੀ ਗਈ। ਉਨ•ਾਂ  ਕਿਹਾ ਕਿ ਲਾਇਬ੍ਰੇਰੀ 'ਚੋਂ ਤਕਰੀਬਨ 21 ਪੋਥੀਆਂ ਅਤੇ 200 ਦੇ ਕਰੀਬ ਧਾਰਮਕ ਕਿਤਾਬਾਂ ਹਨ ਜਿਨ•ਾਂ ਵਿਚ ਕੁਝ ਕਿਤਾਬਾਂ ਨੂੰ ਸਿਉਂਕ ਖਾ ਚੁੱਕੀ ਹੈ।  ਉਨ•ਾਂ  ਇਸ  ਬੇਅਦਬੀ ਦੀ ਲਿਖਤੀ ਸ਼ਿਕਾਇਤ ਥਾਣਾ ਸ੍ਰੀ ਹਰਿਗੋਬਿੰਦਪੁਰ  ਨੂੰ ਕਰ ਦਿੱਤੀ ਹੈ। ਉਨ•ਾਂ ਦੀ  ਮੰਗ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ  ਸੋਭਾ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪੰਨੂੰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ 1996 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਇਹ ਲਾਇਬ੍ਰੇਰੀ ਲਈ ਕਿਤਾਬਾਂ ਭੇਜੀਆਂ ਸਨ  ਪਰ ਲਾਇਬ੍ਰੇਰੀ ਚਾਲੂ ਨਹੀਂ ਹੋ ਸਕੀ, ਉਦੋਂ ਤੋਂ ਹੀ ਕਿਤਾਬਾਂ  ਇਥੇ ਹੀ ਪਈਆਂ ਸਨ। ਐੱਸ. ਜੀ. ਪੀ. ਸੀ. ਦੀਆਂ ਕਿਤਾਬਾਂ ਹੋਣ ਕਰ ਕੇ ਅਸੀਂ ਕਿਸੇ ਹੋਰ ਸੰਸਥਾਂ ਨੂੰ ਦੇ ਨਹੀਂ ਸਕੇ। 

© 2016 News Track Live - ALL RIGHTS RESERVED