ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾ ਲਈਆਂ

Jun 18 2019 03:58 PM
ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾ ਲਈਆਂ

ਨਵੀਂ ਦਿੱਲੀ:

ਵਰਲਡ ਕੱਪ ‘ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਨੇ 57 ਦੌੜਾਂ ਬਣਾਉਂਦੇ ਹੀ ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾ ਲਈਆਂ। ਕੋਹਲੀ ਨੇ ਇਹ ਰਿਕਾਰਡ ਹਾਸਲ ਕਰਨ ਲਈ 230 ਮੈਚ ਖੇਡੇ ਹਨ। ਉਸ ਨੇ ਇਸ ਦੇ ਨਾਲ ਹੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ ਜਿਨ੍ਹਾਂ ਨੇ 284 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।
ਕੋਹਲੀ, ਸਚਿਨ ਤੋਂ ਇਲਾਵਾ 7 ਹੋਰ ਬੱਲੇਬਾਜ਼ਾਂ ਨੇ ਵਨਡੇ ‘ਚ 11 ਹਜ਼ਾਰ ਦੌੜਾਂ ਬਣਾਇਆਂ ਹਨ। ਸਾਬਕਾ ਆਸਟ੍ਰੇਲੀਅਨ ਖਿਡਾਰੀ ਰਿਕੀ ਪੌਂਟਿੰਗ ਨੇ 295 ਜਦਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ 298 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਹੋਏ ਮੈਚ ‘ਚ 140 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਉਹ ਪਾਕਿਸਤਾਨ ਖਿਲਾਫ ਲਗਾਤਾਰ 2 ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਏਸ਼ੀਆ ਕੱਪ 2018 ‘ਚ 111 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਉਸ ਨੇ ਲਗਾਤਾਰ ਜਿਵੇਂ ਮੈਚ ‘ਚ 50 ਤੋਂ ਜ਼ਿਆਦਾ ਸਕੋਰ ਕੀਤਾ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED