ਜ਼ਿਲਾ ਪਠਾਨਕੋਟ ਵਿੱਚ ਇੱਕ ਲੱਖ ਸੱਤ ਹਜ਼ਾਰ ਦੁਧਾਰੂ ਪਸ਼ੂ

Oct 09 2019 01:05 PM
ਜ਼ਿਲਾ ਪਠਾਨਕੋਟ ਵਿੱਚ ਇੱਕ ਲੱਖ ਸੱਤ ਹਜ਼ਾਰ ਦੁਧਾਰੂ ਪਸ਼ੂ

ਪਠਾਨਕੋਟ

ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਣ ਕਾਰਨ ਜਿਥੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਘੁਟਦਾ ਰਿਹਾ, ਉਥੇ ਜ਼ਿਲਾ ਪਠਾਨਕੋਟ ਵਿੱਚ ਧੂਆਂ ਨਾਂਮਤਾਰ ਰਹਿਣ ਕਾਰਨ ਮਨੱੁਖੀ ਸਿਹਤ ਨਾਲ ਸੰਬੰਧਤ ਬਿਮਾਰੀ ਵੀ ਨਾਂ ਮਾਤਰ ਰਹਿ ਗਈਆਂ ਹਨ। ਇਹ ਜਾਣਕਾਰੀ ਸ੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਾਂਗ ਜ਼ਿਲਾ ਪਠਾਨਕੋਟ ਨੂੰ ਧੂੰਆਂ ਰਹਿਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲੇ ਅੰਦਰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜ਼ਿਲਾ ਪਠਾਨਕੋਟ ਦਾ ਕੁੱਲ 91484 ਹੈਕਟੇਅਰ ਵਾਹੀਯੋਗ ਰਕਬਾ ਹੈ ਜਿਸ ਵਿੱਚੋਂ 41562 ਹੈਕਟੇਅਰ ਰਕਬੇ ਵਿੱਚ ਕਣਕ ਅਤੇ 27500 ਹੈਕਟੇਅਰ ਰਕਬੇ ਝੋਨੇ ਅਤੇ ਬਾਕੀ ਰਕੇ ਹੋਰ ਫਸਲਾਂ ਦੀ ਕਾਸਤ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਇੱਕ ਲੱਖ ਸੱਤ ਹਜ਼ਾਰ ਦੁਧਾਰੂ ਪਸ਼ੂ ਹਨ। ਜ਼ਿਲੇ ਅੰਦਰ ਤਕਰੀਬਨ ਇੱਕ ਲੱਖ ਪੰਜ ਹਜ਼ਾਰ ਟਨ ਪਰਾਲੀ ਪੈਦਾ ਹੁੰਦੀ ਹੈ। ਜੇਕਰ ਪੈਦਾ ਹੋਈ ਸਾਰੀ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਵੇ ਤਾਂ ਦੋ ਲੱਖ ਚੌਵੀ ਹਜ਼ਾਰ ਇੱਕ ਸੌ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਕੀਤੀਆਂ ਅਪੀਲਾਂ ਨੂੰ ਮੰਨਦੇ ਹੋਏ, ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਸਾੜਣ ਦੀ ਬਿਜਾਏ, ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਚਾਰੇ ਵੱਜੋਂ ਵੇਚ ਕੇ ਜਿਥੇ ਔਸਤਨ 4200/-ਰੁਪਏ ਪ੍ਰਤੀ ਹੈਕਟੇਅਰ ਦੀ ਕਮਾਈ ਕੀਤੀ, ਉਥੇ ਹੈਪੀਸੀਡਰ, ਮਲਚਰ, ਚੌਪਰ, ਰੋਟਾਵੇਟਰ, ਕਟਰ ਕਮ ਸ਼ਰੈਡਰ ਆਦਿ ਮਸ਼ੀਨਰੀ ਦੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਕਰਕੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ। ਇਸ ਦੇ ਨਾਲ ਹੀ 651 ਟਨ ਨਾਈਟਰੋਜਨ, 115 ਟਨ ਫਾਸਫੋਰਸ ਅਤੇ 1973 ਟਨ ਪੋਟਾਸ਼ ਤੋਂ ਵੱਡੀ ਮਾਤਰਾ ਵਿੱਚ ਛੋਟੇ ਖੁਰਾਕੀ ਤੱਤਾਂ ਦੀ ਬੱਚਤ ਕਰਨ ਵਿੱਚ ਮਦਦ ਮਿਲੀ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕ ਯੋਜਨਾਬੱਧ ਤਰੀਕੇ ਨਾਲ ਯੋਜਨਾਬੰਦੀ ਕਰਕੇ ਜਾਗਰੁਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਜਾਗਰੁਕਤਾ ਕੈਂਪ, ਸ਼ੋਸ਼ਲ ਮੀਡੀਆ(ਵਟਸਐਪ, ਫੇਸਬੁੱਕ) ਦੀ ਵਰਤੋਂ, ਕਸਟਮ ਹਾਈਰਿੰਗ ਸੈਂਟਰ ਸਥਾਪਤਿ ਕਰਕੇ, ਪਿੰ੍ਰਟ ਅਤੇ ਬਿਜਲਈ ਮੀਡੀਆ ਦੀ ਵਰਤੋਂ,ਪਿੰਡਾਂ ਵਿੱਚ ਗੁਰਦੁਆਰੇ,ਮੰਦਰਾਂ ਰਾਹੀਂ ਅਨਾਉਂਸਮੈਂਟਾਂ,ਮੋਬਾਇਲ ਵੈਨਾਂ ਦੀ ਵਰਤੋਂ,ਯੂਥ ਕਲੱਬਾਂ ਦਾ ਸਹਿਯੋਗ,ਸਕੂਲ਼ਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਣ,ਲੇਖ ੳਤੇ ਪੋਸਟਰ ਮੇਕਿੰਗ ਮੁਕਾਬਲੇ, ਜਾਗਰੁਕਤਾ ਰੈਲੀਆ ਆਦਿ ਕਰਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਉਨਾਂ ਦੱਸਿਆ ਕਿ ਇਨਾਂ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜ਼ਿਲਾ ਪਠਾਨਕੋਟ ਨੂੰ ਪੰਜਾਬ ਦਾ ਪਹਿਲਾ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਪ੍ਰਦੂਸ਼ਣ ਰਹਿਤ ਜ਼ਿਲਾ ਐਲਾਨਿਆ ਗਿਆ ਅਤੇ ਪ੍ਰਸ਼ੰਸ਼ਾ ਪੱਤਰ ਵੀ ਜਾਰੀ ਕੀਤਾ ਗਿਆ ਹੈ।  ਉਨਾਂ ਦੱਸਿਆ ਕਿ ਜੁਲਾਈ 2018 ਨੂੰ ਨਵੀਂ ਦਿੱਲੀ ਸਥਿਤ ਸੰਵਿਧਾਨਿਕ ਕਲੱਬ ਵਿੱਚ ਸਕਾਚ ਫਾਉਂਡੇਸ਼ਨ ਵੱਲੋਂ ਗੋਲਡ ਸਕਾਚ ਅਵਾਰਡ ਅਤੇ ਸਕਾਚ ਆਰਡਰ ਆਫ ਮੈਰਿਟ ਗੋਲਡ ਜ਼ਿਲਾ ਪਠਾਨਕੋਟ ਨੂੰ ਦਿੱਤਾ ਗਿਆ। ਜ਼ਿਲਾ ਪਠਾਨਕੋਟ ਵਿੱਚ ਸਾਲ 2017-18 ਦੌਰਾਨ ਕੁੱਲ 12 ਪਰਾਲੀ ਨੂੰ ਲੱਗਣ ਦੇ ਵਾਕਿਆ ਦਰਜ ਕੀਤੇ ਗਏ ਜੋ ਸਾਲ 2018-19 ਦੌਰਾਨ ਘਟ ਕੇ 9 ਰਹਿ ਗਏ। ਉਨਾਂ ਦੱਸਿਆ ਕਿ ਇਹ ਨੌਂ ਵਾਕਿਆ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਕੰਡਿਆਂਲੀ ਤਾਰ ਦੇ ਪਾਰ ਸਨ। ਬਲਾਕ ਪਠਾਨਕੋਟ ਬਿਲੱਕੁਲ ਧੂਆਂ ਰਹਿਤ ਰਿਹਾ ਅਤੇ ਇੱਕ ਵੀ ਪਰਾਲੀ ਨੂੰ ਅੱਗ ਲੱਗਣ ਦਾ ਵਾਕਿਆ ਦਰਜ਼ ਨਹੀਂ ਕੀਤਾ ਗਿਆ। ਇਸ ਤਰਾਂ ਜਿਥੇ ਵੱਡੀ ਮਾਤਰਾ ਵਿੱਚ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਾਅ ਹੋਇਆ ਉਥੇ ਕਿਸਾਨਾਂ ਨੂੰ ਆਰਥਿਕ ਲਾਭ ਵੀ ਹੋਇਆ ਹੈ।

© 2016 News Track Live - ALL RIGHTS RESERVED