1149 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

Oct 09 2019 01:16 PM
1149 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਅਹਿਮਦਾਬਾਦ:

ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਿਸ ਹੱਦ ਤਕ ਵਧ ਗਈ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 19 ਡਾਕਟਰਾਂ ਨੇ ਗੁਜਰਾਤ ਹਾਈਕੋਰਟ ਤੇ ਅਧੀਨ ਅਦਾਲਤ ਵਿੱਚ ਚਪੜਾਸੀ ਸਮੇਤ ਕਲਾਸ-4 ਦੀ ਭਰਤੀ ਲਈ ਅਰਜ਼ੀ ਦਿੱਤੀ। ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਇਨ੍ਹਾਂ ਵਿੱਚੋਂ 7 ਡਾਕਟਰਾਂ ਨੇ 30 ਹਜ਼ਾਰ ਰੁਪਏ ਦੀ ਤਨਖਾਹ ਨਾਲ ਇਸ ਨੌਕਰੀ ਨੂੰ ਸਵੀਕਾਰ ਕਰ ਲਿਆ।ਦੱਸ ਦੇਈਏ 1149 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਲਈ ਕੁੱਲ 1 ਲੱਖ 59,278 ਬਿਨੈ ਪੱਤਰ ਪ੍ਰਾਪਤ ਹੋਏ। ਇਨ੍ਹਾਂ ਵਿੱਚੋਂ 44,958 ਗ੍ਰੈਜੂਏਟ ਡਿਗਰੀ ਧਾਰਕ ਹਨ। ਪ੍ਰੀਖਿਆ ਸਮੇਤ ਪ੍ਰਕ੍ਰਿਆ ਦੇ ਬਾਅਦ 7 ਡਾਕਟਰ, 450 ਇੰਜੀਨੀਅਰ, 543 ਗ੍ਰੈਜੂਏਟ ਨੇ ਦਰਜਾ-4 ਦੀਆਂ ਨੌਕਰੀਆਂ ਸਵੀਕਾਰ ਕਰ ਲਈਆਂ ਹਨ। ਇਨ੍ਹਾਂ ਵਿੱਚ ਚਪੜਾਸੀ ਤੇ ਵਾਟਰ ਵਰਕਰ ਸ਼ਾਮਲ ਹਨ।
ਅੰਕੜਿਆਂ ਮੁਤਾਬਤ ਕੁੱਲ 44,958 ਗ੍ਰੈਜੂਏਟ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਜਿਨ੍ਹਾਂ ਵਿੱਚੋਂ 543 ਨੂੰ ਚੁਣ ਲਿਆ ਗਿਆ। ਇਸੇ ਤਰ੍ਹਾਂ ਅਰਜ਼ੀਆਂ ਭੇਜਣ ਵਾਲੇ ਕੁੱਲ 5,727 ਪੋਸਟ ਗ੍ਰੈਜੂਏਟ ਨੌਜਵਾਨਾਂ ਵਿੱਚੋਂ 119 ਚੁਣੇ ਗਏ। 196 ਟੈਕ ਗ੍ਰੈਜੂਏਟ ਨੇ ਅਰਜ਼ੀ ਦਿੱਤੀ ਤੇ ਇਨ੍ਹਾਂ ਵਿੱਚੋਂ 156 ਨੂੰ ਨੌਕਰੀ ਮਿਲੀ ਤੇ 4,832 ਬੀ-ਟੈਕ-ਬੀਈ ਪਾਸ ਨੌਜਵਾਨਾਂ ਨੇ ਵੀ ਅਰਜ਼ੀਆਂ ਦਿੱਤੀਆਂ ਜਿਨ੍ਹਾਂ ਵਿੱਚੋਂ 450 ਨੂੰ ਨੌਕਰੀ ਲਈ ਚੁਣ ਲਿਆ ਗਿਆ ਹੈ। ਉੱਚ ਸਿੱਖਿਆ ਪ੍ਰਾਪਤ ਇਨ੍ਹਾਂ ਨੌਜਵਾਨਾਂ ਨੇ ਹੱਸ ਕੇ ਚਪੜਾਸੀ ਦੀ ਨੌਕਰੀ ਨੂੰ ਸਵੀਕਾਰ ਕੀਤਾ ਹੈ।

© 2016 News Track Live - ALL RIGHTS RESERVED