ਜਿਲਾ ਦੇ 143 ਸੇਵਾ ਕੇਂਦਰਾਂ ਵਿੱਚ 47 ਸੇਵਾ ਕੇਂਦਰ ਹੋਏ ਬੰਦ

Jun 15 2018 02:45 PM
ਜਿਲਾ ਦੇ 143 ਸੇਵਾ ਕੇਂਦਰਾਂ ਵਿੱਚ 47 ਸੇਵਾ ਕੇਂਦਰ ਹੋਏ ਬੰਦ


ਗੁਰਦਾਸਪੁਰ
ਸੂਬਾ ਸਰਕਾਰ ਵੱਲੋਂ ਪੰਜਾਬ ਭਰ ਵਿਚ ਇਕ ਹੀ ਖਿੜਕੀ 'ਤੇ ਸ਼ਹਿਰਾਂ ਅਤੇ ਪਿੰਡਾਂ 'ਚ ਲਗਭਗ 175 ਸੇਵਾਵਾਂ ਦੇਣ ਵਾਲੇ ਸੇਵਾ ਕੇਂਦਰਾਂ ਪ੍ਰਤੀ ਅਪਣਾਈ ਬੇਰੁਖੀ ਨੀਤੀ ਦਾ ਜ਼ਿਲਾ ਗੁਰਦਾਸਪੁਰ 'ਚ ਅਸਰ ਦਿਖਾਈ ਦੇਣ ਲੱਗਾ ਹੈ ਅਤੇ ਇਨ•ਾਂ ਸੇਵਾ ਕੇਂਦਰਾਂ 'ਤੇ ਖਤਰੇ ਦੀ ਘੰਟੀ ਵੱਜਦੀ ਸਾਫ਼ ਦਿਖਾਈ ਦੇ ਰਹੀ ਸੀ ਅਤੇ ਹੁਣ ਵੱਜਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿਚ ਇਸ ਸਮੇਂ ਕਾਗਜ਼ਾਂ 'ਚ 2147 ਸੇਵਾ ਕੇਂਦਰ ਚੱਲ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ  ਜ਼ਿਆਦਾਤਰ ਸੇਵਾ ਕੇਂਦਰਾਂ ਦੇ ਬਿਜਲੀ ਬਿੱਲ ਅਦਾ ਨਾ ਕੀਤੇ ਜਾਣ ਕਾਰਨ ਸਪਲਾਈ ਕੱਟ ਦਿੱਤੀ ਗਈ ਹੈ ਜਦਕਿ ਬੀਤੇ ਪੰਜ ਮਹੀਨਿਆਂ ਤੋਂ ਇਨ•ਾਂ ਸੇਵਾ ਕੇਂਦਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ। 
ਜ਼ਿਲਾ 'ਚ 143 ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ ਅਤੇ ਹਾਲਤ ਇਹ ਹੈ ਕਿ ਲਗਭਗ 47 ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ। ਬੰਦ ਕੀਤੇ ਸੇਵਾ ਕੇਂਦਰਾਂ 'ਚ ਉਹੀ ਜ਼ਿਆਦਾਤਰ ਹਨ ਜਿਨ•ਾਂ ਨੇ ਬਿਜਲੀ ਬਿੱਲ ਦੇ ਰੂਪ ਵਿਚ ਮੋਟੀ ਰਾਸ਼ੀ ਅਦਾ ਕਰਨੀ ਸੀ। ਅਜੇ ਵੀ ਕੁਝ ਸੇਵਾ ਕੇਂਦਰ ਅਜਿਹੇ   ਹਨ ਜਿਨ•ਾਂ ਦਾ ਬਿਜਲੀ ਬਿੱਲ ਅਦਾ ਕਰਨਾ ਬਾਕੀ ਹੈ। ਸਾਰੇ 143 ਸੇਵਾ ਕੇਂਦਰਾਂ ਨੂੰ ਜਨਰੇਟਰ ਮਿਲੇ ਹੋਏ ਹਨ ਪਰ ਜਨਰੇਟਰਾਂ ਵਿਚ ਪਾਉਣ ਲਈ ਡੀਜ਼ਲ ਵੀ ਮੁਹੱਈਆ ਨਹੀਂ ਹੁੰਦਾ, ਜਿਸ ਕਾਰਨ ਇਹ ਸੇਵਾ ਕੇਂਦਰ ਹੁਣ ਸਫੈਦ ਹਾਥੀ ਬਣਦੇ ਜਾ ਰਹੇ ਹਨ।
ਜ਼ਿਲਾ ਗੁਰਦਾਸਪੁਰ 'ਚ ਚੱਲ ਰਹੇ ਸੇਵਾ ਕੇਂਦਰਾਂ 'ਚ ਬੀਤੇ ਸਾਲ ਲਗਭਗ 2 ਲੱਖ ਲੋਕ ਆਪਣੇ-ਆਪਣੇ ਕੰਮਾਂ ਲਈ ਆਏ ਅਤੇ  ਇਨ•ਾਂ ਕੰਮਾਂ ਨੂੰ ਨਿਰਧਾਰਿਤ ਫੀਸ ਲੈ ਕੇ ਪੂਰਾ ਕੀਤਾ, ਜਿਸ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਹੋਈ। ਲੋਕਾਂ ਨੂੰ ਮਾਮੂਲੀ ਕੰਮਾਂ ਲਈ ਸ਼ਹਿਰਾਂ ਦੇ ਚੱਕਰ ਨਹੀਂ ਲਾਉਣੇ ਪਏ ਅਤੇ ਰਿਸ਼ਵਤ ਤੋਂ ਵੀ ਬਚਾਅ ਹੋਇਆ ਪਰ ਹੁਣ ਜੋ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ, ਉਨ•ਾਂ ਸੇਵਾ ਕੇਂਦਰਾਂ ਨਾਲ ਸੰਬੰਧਤ ਪਿੰਡਾਂ ਦੇ ਲੋਕਾਂ ਨੂੰ ਆਪਣੇ ਛੋਟੇ ਤੋਂ ਛੋਟੇ ਕੰਮ ਲਈ ਸ਼ਹਿਰਾਂ 'ਚ ਆਉਣਾ ਪੈ ਰਿਹਾ ਹੈ।
ਜ਼ਿਲਾ ਗੁਰਦਾਸਪੁਰ 'ਚ ਜਦੋਂ ਇਨ•ਾਂ ਸੇਵਾ ਕੇਂਦਰਾਂ ਨੂੰ ਚਲਾਉਣ ਵਾਲੀ ਕੰਪਨੀ ਵੀ. ਐੱਲ. ਐੱਸ. ਦੇ ਜ਼ਿਲਾ ਪ੍ਰਬੰਧਕ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਜ਼ਿਲੇ ਵਿਚ 47 ਸੇਵਾ ਕੇਂਦਰ ਬੰਦ ਹੋਣ  ਕਾਰਨ ਇਨ•ਾਂ ਦਾ ਕੰਮ ਵੀ ਨਜ਼ਦੀਕੀ ਚੱਲ ਰਹੇ ਕੇਂਦਰਾਂ 'ਤੇ ਸ਼ਿਫਟ ਕੀਤਾ ਗਿਆ ਹੈ।  
ਹਰੇਕ ਕੇਂਦਰ 'ਚ ਕੇਵਲ ਇਕ ਹੀ ਕਰਮਚਾਰੀ ਹੋਣ ਕਾਰਨ ਕੰਮ ਨਿਪਟਾਉਣਾ ਮੁਸ਼ਕਲ ਹੋ ਗਿਆ ਹੈ। ਉਨ•ਾਂ ਕਿਹਾ ਕਿ ਜ਼ਿਆਦਾਤਰ ਉਹੀ ਸੇਵਾ ਕੇਂਦਰ ਬੰਦ ਕੀਤੇ ਗਏ ਹਨ ਜਿਨ•ਾਂ ਦਾ ਬਿਜਲੀ ਬਿੱਲ ਅਦਾ ਕਰਨ ਵਾਲਾ ਸੀ।  ਸੁਨੀਲ ਕੁਮਾਰ ਅਨੁਸਾਰ ਜ਼ਿਲਾ ਗੁਰਦਾਸਪੁਰ ਦੇ ਸੇਵਾ ਕੇਂਦਰਾਂ ਦਾ ਲਗਭਗ 4 ਕਰੋੜ 50 ਲੱਖ ਰੁਪਏ ਦਾ ਬਿਜਲੀ ਬਿੱਲ ਅਦਾ ਕਰਨਾ ਬਾਕੀ ਹੈ। ਜੇ ਪੰਜਾਬ ਸਰਕਾਰ ਨੇ ਇਹ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਤਾਂ ਸਾਰੇ ਸੇਵਾ ਕੇਂਦਰਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ, ਜਿਸ ਦਾ ਸਿੱਧਾ ਨੁਕਸਾਨ ਆਮ ਪਬਲਿਕ ਦਾ ਹੈ ਅਤੇ ਲੋਕਾਂ ਦੀ ਪ੍ਰੇਸ਼ਾਨੀ ਵੱਧ ਰਹੀ ਹੈ। 

© 2016 News Track Live - ALL RIGHTS RESERVED