ਅਮਿਤਾਬ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਜਾਏਗਾ

Sep 25 2019 01:06 PM
ਅਮਿਤਾਬ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਜਾਏਗਾ

ਚੰਡੀਗੜ੍ਹ:

ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਜਾਏਗਾ। ਅੱਜ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕੇ ਇਸ ਦਾ ਐਲਾਨ ਕੀਤਾ। ਪ੍ਰਕਾਸ਼ ਜਾਵਡੇਕਰ ਨੇ ਲਿਖਿਆ, ਲੀਜੈਂਡ ਅਮਿਤਾਭ ਬੱਚਨ ਜੋ ਇੱਕ ਨਹੀਂ ਜੋ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ, ਨੂੰ ਦਾਦਾ ਸਾਹੇਬ ਫਾਲਕੇ ਐਵਾਰਡ ਲਈ ਚੁਣਿਆ ਗਿਆ ਹੈ। ਪੂਰਾ ਦੇਸ਼ ਤੇ ਆਲਮੀ ਸੰਸਥਾਵਾਂ ਇਸ ਨਾਲ ਖ਼ੁਸ ਹਨ। ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ।'
ਦੱਸ ਦੇਈਏ ਅਮਿਤਾਭ ਬੱਚਨ ਨੂੰ ਪਹਿਲਾਂ ਵੀ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਪਦਮ ਵਿਭੂਸ਼ਣ ਤੇ ਪਦਮ ਸ਼੍ਰੀ ਸ਼ਾਮਲ ਹਨ। ਅਮਿਤਾਭ ਬੱਚਨ ਨੂੰ 1984 ਵਿੱਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ।
ਅਮਿਤਾਭ ਬੱਚਨ ਲਗਪਗ 5 ਦਹਾਕਿਆਂ ਤੋਂ ਸਿਨੇਮਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ 1969 ਵਿੱਚ ਫਿਲਮ ਉਦਯੋਗ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਵੱਡੇ ਪਰਦੇ 'ਤੇ 1971 'ਚ ਆਈ ਫਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨਾਲ ਰਾਜੇਸ਼ ਖੰਨਾ ਮਹੱਤਵਪੂਰਣ ਭੂਮਿਕਾ ਵਿੱਚ ਸਨ।
ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਉੱਤਮ ਪ੍ਰਦਰਸ਼ਨ ਲਈ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ। ਉਨ੍ਹਾਂ ਨੂੰ 1990 ਵਿੱਚ ਆਪਣੀ ਫਿਲਮ 'ਅਗਨੀਪਥ' ਲਈ ਪਹਿਲੀ ਵਾਰ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਇਸ ਤੋਂ ਬਾਅਦ ਸਾਲ 2005 ਵਿੱਚ ਫਿਲਮ ‘ਬਲੈਕ’ ਲਈ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ। 2009 ਵਿੱਚ ‘ਪਾ’ ਤੇ 2015 ਵਿੱਚ ਫਿਲਮ ‘ਪੀਕੂ’ ਲਈ ਵੀ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ।

© 2016 News Track Live - ALL RIGHTS RESERVED