ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ

ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ

ਨਵੀਂ ਦਿੱਲੀ:

ਪਿਛਲੇ ਮਹੀਨੇ ਹੀ ਰਿਪੋਰਟ ਆਈ ਸੀ ਜਿਸ ‘ਚ ਕਿਹਾ ਗਿਆ ਸੀ ਕਿ ਇਸ ਸਾਲ ਜ਼ਿਆਦਾ ਗਰਮੀ ਨਹੀਂ ਪਵੇਗੀ। ਹੁਣ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਨਵੀਂ ਚੇਤਾਵਨੀ ਦਿੰਦੇ ਨਰਜ਼ ਆ ਰਹੇ ਹਨ। ਇਸ ‘ਚ ਉਨ੍ਹਾਂ ਕਿਹਾ ਕਿ ਤੇਜ਼ ਧੁੱਪ ਤੇ ਲੂ ਨਾਲ ਇਸ ਵਾਰ ਅਪਰੈਲ ਦੇ ਆਖਰ ਤੇ ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ।
ਮੌਸਮ ਵਿਗਿਆਨੀਆ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਨਾਲ ਉੱਤਰੀ ਭਾਰਤ ‘ਚ ਇਸ ਵਾਰ ਗਰਮੀ ਦੌਰਾਨ ਲੂ ਜ਼ਿਆਦਾ ਪ੍ਰੇਸ਼ਾਨ ਕਰੇਗੀ। ਲੂ ਦਾ ਅਸਲ ਕਾਰਨ ਹੋਵੇਗਾ ‘ਅਲ ਨੀਨੋ’। ਇਸ ਦੇ ਪ੍ਰਭਾਵਾਂ ਬਾਰੇ ਅਜੇ ਚਰਚਾ ਹੋ ਰਹੀ ਹੈ। ਇਸ ਦੀ ਪੁਰੀ ਰਿਪੋਰਟ ਇਸ ਮਹੀਨੇ ਅਗਲੇ ਹਫਤੇ ਤਕ ਆ ਜਾਵੇਗੀ।
ਅਲ ਨੀਨੋ ਦੇ ਪ੍ਰਭਾਵ ਕਰਕੇ ਤਮਿਲਨਾਡੂ, ਆਂਧਰਾ ‘ਚ ਹੁਣ ਤੋਂ ਹੀ ਲੂ ਚੱਲਣੀ ਸ਼ੁਰੂ ਹੋ ਗਈ ਹੈ। ਦਿੱਲੀ-ਐਨਸੀਆਰ ‘ਚ ਜ਼ਿਆਦਾ ਗਰਮੀ ਪਿੱਛੇ ਅਲ ਨੀਨੋ ਹੀ ਹੈ। ਸੋਮਵਾਰ ਤੋਂ ਅਪਰੈਲ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ‘ਚ ਗਰਮੀ ਦਾ ਪ੍ਰਕੋਪ ਹੁਣ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਗਰਮੀ ‘ਚ ਵਾਧਾ ਹੋਣਾ ਹੈ।

© 2016 News Track Live - ALL RIGHTS RESERVED