ਕਾਰਪੋਰੇਟਰ ਠਾਕੁਰ ਯੋਗੇਸ਼ ਸਿੰਘ ਆਪਣੇ ਸਮਰੱਥਕਾਂ ਨਾਲ ਭਾਜਪਾ ਵਿਚ ਸ਼ਾਮਿਲ

May 07 2019 03:46 PM
ਕਾਰਪੋਰੇਟਰ ਠਾਕੁਰ ਯੋਗੇਸ਼ ਸਿੰਘ  ਆਪਣੇ ਸਮਰੱਥਕਾਂ ਨਾਲ  ਭਾਜਪਾ ਵਿਚ ਸ਼ਾਮਿਲ

ਪਠਾਨਕੋਟ

ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਪ੍ਰਦੇਸ਼ ਸਕੱਤਰ ਤੇ ਵਾਰਡ ਨੰਬਰ-20 ਦੇ ਕਾਰਪੋਰੇਟਰ ਠਾਕੁਰ ਯੋਗੇਸ਼ ਸਿੰਘ ਨੇ ਆਪਣੇ ਸਮਰੱਥਕਾਂ ਨਾਲ ਕਾਂਰਗਸ ਪਾਰਟੀ ਨੰੂ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ | ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਭਾਰੀ ਕੈਪਟਨ ਅਭਿਮਨਯੂ ਨੇ ਸਾਬਕਾ ਪ੍ਰਦੇਸ਼ ਪ੍ਰਧਾਨ ਭਾਜਪਾ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ, ਵਿਧਾਇਕ ਦਿਨੇਸ਼ ਸਿੰਘ ਬੱਬੂ, ਮੇਅਰ ਅਨਿਲ ਵਾਸੂਦੇਵਾ ਦੀ ਮੌਜੂਦਗੀ ਵਿਚ ਯੋਗੇਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਜਪਾ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ | ਭਾਜਪਾ ਪ੍ਰਦੇਸ਼ ਪ੍ਰਭਾਰੀ ਕੈਪਟਨ ਅਭਿਮਨਯੂ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਹੈ, ਜਦ ਕਿ ਮੋਦੀ ਸਰਕਾਰ ਨੇ ਭਾਰਤ ਨੰੂ ਵਿਸ਼ਵ ਗੁਰੂ ਬਣਾਇਆ ਹੈ | ਉਨ੍ਹਾਂ ਕਿਹਾ ਕਾਂਗਰਸ 'ਚ ਵਰਕਰਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ | ਇਸ ਲਈ ਉਹ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਉਸ ਦਾ ਤਿਆਗ ਕਰ ਰਹੇ ਹਨ | ਭਾਜਪਾ ਆਗੂਆਂ ਨੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ |

© 2016 News Track Live - ALL RIGHTS RESERVED