ਮੌਸਮ ਵਿੱਚ ਤਬਦੀਲੀ ਕਾਰਨ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਤਕ ਪਹੁੰਚ ਗਿਆ

May 18 2019 04:34 PM
ਮੌਸਮ ਵਿੱਚ ਤਬਦੀਲੀ ਕਾਰਨ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਤਕ ਪਹੁੰਚ ਗਿਆ

ਸ਼ਿਮਲਾ:

ਪਹਾੜਾਂ ਵਿੱਚ ਮਈ ਦੇ ਮਹੀਨੇ ਵੀ ਠੰਢ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਸ਼ਿਮਲਾ ਵਿੱਚ ਜ਼ੋਰਦਾਰ ਮੀਂਹ ਪਿਆ ਅਤੇ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਇਸ ਬਰਸਾਤ ਲਈ ਕੁਝ ਘੰਟੇ ਪਹਿਲਾਂ ਚੌਕਸ ਵੀ ਕਰ ਦਿੱਤਾ ਸੀ।
ਅਚਾਨਕ ਹੋਈ ਮੌਸਮ ਵਿੱਚ ਤਬਦੀਲੀ ਕਾਰਨ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਤਕ ਪਹੁੰਚ ਗਿਆ। ਪੂਰੇ ਇਲਾਕੇ ਵਿੱਚ ਠੰਢ ਵੱਧ ਗਈ ਅਤੇ ਮੌਸਮ ਖ਼ੁਸ਼ਗਵਾਰ ਹੋ ਗਿਆ। ਇਸ ਮੀਂਹ ਦਾ ਅਸਰ ਚੰਡੀਗੜ੍ਹ ਤਕ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸ਼ਾਮ ਸਮੇਂ ਠੰਢੀਆਂ ਹਵਾਵਾਂ ਵਗਣ ਲੱਗੀਆਂ। ਦੇਸ਼ ਦੀ ਰਾਜਧਾਨੀ ਦਿੱਲੀ ਤੇ ਲਾਗਲੇ ਇਲਾਕਿਆਂ ਵਿੱਚ ਵੀ ਹਲਕੀ ਬਰਸਾਤ ਦੇਖਣ ਨੂੰ ਮਿਲੀ।
ਉੱਧਰ, ਸ਼ੁੱਕਰਵਾਰ ਸਵੇਰੇ ਪੰਜਾਬ ਦੇ ਵੀ ਕਈ ਇਲਾਕਿਆਂ ਵਿੱਚ ਬਰਸਾਤ ਹੋਈ। ਸੂਬੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਵਾਈ ਰਹੀ ਅਤੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਵੀ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਕੀਤਾ।

© 2016 News Track Live - ALL RIGHTS RESERVED