ਲਸ਼ਕਰ-ਏ-ਤੋਇਬਾ ਨੇ ਦਿੱਤੀ ਭਾਰਤ ਦੇ ਪ੍ਰਮੁੱਖ ਰੇਲਵੇ ਸ਼ਟੇਸ਼ਨਾਂ ਨੂੰ ਉਡਾਉਣ ਦੀ ਧਮਕੀ

ਲਸ਼ਕਰ-ਏ-ਤੋਇਬਾ ਨੇ ਦਿੱਤੀ ਭਾਰਤ ਦੇ ਪ੍ਰਮੁੱਖ ਰੇਲਵੇ ਸ਼ਟੇਸ਼ਨਾਂ ਨੂੰ ਉਡਾਉਣ ਦੀ ਧਮਕੀ

ਲਸ਼ਕਰ-ਏ-ਤੋਇਬਾ ਨੇ ਦਿੱਤੀ ਭਾਰਤ ਦੇ ਪ੍ਰਮੁੱਖ ਰੇਲਵੇ ਸ਼ਟੇਸ਼ਨਾਂ ਨੂੰ ਉਡਾਉਣ ਦੀ ਧਮਕੀ 
ਹੁਸ਼ਿਆਰਪੁਰ
ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪੰਜਾਬ ਸਮੇਤ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਨੂੰ ਇਸ ਸਬੰਧ 'ਚ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਨੂੰ ਭੇਜਣ ਵਾਲੇ ਦਾ ਨਾਂ ਲਸ਼ਕਰ ਦਾ ਏਰੀਆ ਕਮਾਂਡਰ ਮੌਲਾਨਾ ਅੱਬੂ ਸ਼ੇਖ ਲਿਖਿਆ ਹੈ। ਪੱਤਰ 'ਚ ਉੱਤਰ ਭਾਰਤ ਦੇ ਮਹੱਤਵਪੂਰੋਨ ਰੇਲਵੇ ਸਟੇਸ਼ਨਾਂ, ਧਾਰਮਿਕ ਅਸਥਾਨਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਧਮਕੀ ਮਿਲਣ ਤੋਂ ਬਾਅਦ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਨੇ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਰਦੇਸ਼ ਮਿਲਣ ਤੋਂ ਬਾਅਦ ਸਟੇਸ਼ਨਾਂ 'ਤੇ ਜਿੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ, ਉਥੇ ਹੀ ਸ਼ਨੀਵਾਰ ਦੁਪਹਿਰ ਸਮੇਂ ਜੀ. ਆਰ. ਪੀ . ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੇ ਬੈਗ ਅਤੇ ਹੋਰ ਸਮਾਨ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ। 
ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੰਡਲ ਰੇਲ ਅਧਿਕਾਰੀਆਂ ਨੇ ਪੱਤਰ ਨੂੰ ਰੇਲਵੇ ਹੈੱਡਕੁਆਟਰ ਨੂੰ ਭੇਜਿਆ, ਜਿੱਥੋਂ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਸਾਵਧਾਨੀ ਵਰਤਦਿਆਂ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ), ਜੀ. ਆਰ. ਪੀ., ਇੰਟੈਲੀਜੈਂਸ ਬਿਊਰੋ, ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚੌਕਸੀ ਵਧਾਉਣ ਲਈ ਕਿਹਾ ਹੈ। ਸੁਰੱਖਿਆ ਏਜੰਸੀਆਂ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਦੀ ਚੌਕਸੀ ਵਧਾਉਂਦਿਆਂ ਸ਼ੱਕੀ ਲੋਕਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। 
ਅੱਤਵਾਦੀ ਸੰਗਠਨ ਵੱਲੋਂ ਭੇਜੇ ਗਏ ਪੱਤਰ 'ਚ ਲੁਧਿਆਣਾ, ਫਿਰੋਜ਼ਪੁਰ ਕੈਂਟ, ਬਠਿੰਡਾ, ਫਰੀਦਕੋਟ, ਸ੍ਰੀ ਗੰਗਾਨਗਰ, ਜੈਪੁਰ, ਜੋਧਪੁਰ, ਬੀਕਾਨੇਰ, ਉਦੈਪੁਰ, ਸਰਿਹੰਦ, ਅੰਬਾਲਾ ਕੈਂਟ, ਪਾਣੀਪੱਤ, ਕਰਨਾਲ, ਸੋਨੀਪੱਤ, ਕੁਰੂਕਸ਼ੇਤਰ, ਦਿੱਲੀ, ਹੁਸ਼ਿਆਰਪੁਰ ਅਤੇ ਹਾਪੁੜ ਦੇ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਪਟਿਆਲਾ ਅਤੇ ਲੁਧਿਆਣਾ ਦੇ ਪ੍ਰਸਿੱਧ ਮੰਦਰਾਂ ਅਤੇ ਹੋਰ ਧਰਮਾਂ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। 
ਇਸ ਸਬੰਧ 'ਚ ਡੀ. ਆਰ. ਐੱਮ. ਵਿਵੇਕ ਕੁਮਾਰ ਨੇ ਕਿਹਾ ਕਿ 29 ਮਈ ਨੂੰ ਮਿਲੇ ਇਸ ਪੱਤਰ ਦੀ ਜਾਂਚ ਲਈ ਰੇਲਵੇ ਹੈੱਡਕੁਆਟਰ ਭੇਜ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਅਜਿਹਾ ਧਮਕੀ ਭਰਿਆ ਪੱਤਰ ਪਹਿਲੀ ਵਾਰ ਨਹੀਂ ਮਿਲਿਆ, ਸਮਾਜ ਵਿਰੋਧੀ ਅਨਸਰ ਅਜਿਹਾ ਕਰਦੇ ਹੀ ਰਹਿੰਦੇ ਹਨ ਪਰ ਫਿਰ ਵੀ ਰੇਲਵੇ ਵਿਭਾਗ ਇਸ ਮਾਮਲੇ 'ਚ ਪੂਰੀ ਸਾਵਧਾਨੀ ਵਰਤ ਰਿਹਾ ਹੈ।
 

© 2016 News Track Live - ALL RIGHTS RESERVED