ਲੜਾਕੂ ਜਹਾਜ਼ ਐਫ-18 ਤੇ ਸੀ-130 ਟੈਂਕਰ ਟਕਰਾ ਗਏ

Dec 06 2018 03:54 PM
ਲੜਾਕੂ ਜਹਾਜ਼ ਐਫ-18 ਤੇ ਸੀ-130 ਟੈਂਕਰ ਟਕਰਾ ਗਏ

ਟੋਕਿਓ:

ਜਾਪਾਨ ‘ਚ ਵੀਰਵਾਰ ਨੂੰ ਤੇਲ ਭਰਦੇ ਸਮੇਂ ਹਵਾ ‘ਚ ਹੀ ਦੋ ਅਮਰੀਕੀ ਲੜਾਕੂ ਜਹਾਜ਼ ਐਫ-18 ਤੇ ਸੀ-130 ਟੈਂਕਰ ਟਕਰਾ ਗਏ। ਇਸ ਹਾਦਸੇ ‘ਚ 6 ਜਵਾਨ ਲਾਪਤਾ ਹੋ ਗਏ ਹਨ। ਅਮਰੀਕੀ ਵਿਭਾਗ ਦੇ ਅਫਸਰਾਂ ਮੁਤਾਬਕ ਹਾਦਸਾ ਜਾਪਾਨ ਦੇ ਤੱਟ ਤੋਂ 300 ਕਿਲੋਮੀਟਰ ਦੂਰ ਹੋਇਆ।
ਇਸ ਹਾਦਸੇ ‘ਚ ਇੱਕ ਏਅਰਮੈਨ ਨੂੰ ਬਚਾ ਲਿਆ ਗਿਆ ਹੈ। ਜਦਕਿ ਬਾਕੀ ਜਵਾਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਨੇਵਲ ਕਰਮਚਾਰੀਆਂ ਦਾ ਪਤਾ ਲਾਉਣ ਲਈ ਸਰਚ ਮੁਹਿੰਮ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ-130 ਤੇ 5 ਤੇ ਐਪ-18 ‘ਤੇ ਦੋ ਸਰਵਿਸਮੈਨ ਤਾਇਨਾਤ ਸੀ। ਜਾਪਾਨ ਨੇ ਵੀ ਮਰੀਨਜ਼ ਨੂੰ ਖੋਜਣ ਲਈ 4 ਏਅਰਕ੍ਰਾਫਟ ਤੇ ਤਿੰਨ ਜਹਾਜ਼ ਭੇਜੇ ਹਨ।
ਜਾਪਾਨ ਵੱਲੋਂ ਜਹਾਜ਼ ਭੇਜੇ ਜਾਣ ‘ਤੇ ਅਮਰੀਕਾ ਨੇ ਉਸ ਦਾ ਸ਼ੁਕਰੀਆ ਵੀ ਕੀਤਾ ਹੈ। ਅਮਰੀਕਾ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ, ‘ਦੋਨੋਂ ਜਹਾਜ਼ਾਂ ਨੇ ਇਵਾਕੁਨੀ ਦੇ ਮਰੀਨ ਕੌਪਰਸ ਏਅਰ ਸਟੇਸ਼ਨ ਤੋਂ ਉਡਾਣ ਭਰੀ ਸੀ। ਇਸ ਤਰ੍ਹਾਂ ਦੀਆਂ ਉਡਾਣਾਂ ਰੋਜਾਨਾ ਟ੍ਰੇਨਿੰਗ ਦਾ ਹਿੱਸਾ ਹਨ ਪਰ ਵੀਰਵਾਰ ਨੂੰ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਂਚ ਜਾਰੀ ਹੈ।

ਮੁੱਖ ਖ਼ਬਰਾਂ