ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਵਰ੍ਹੇ ਬਿਤਾਏ

Nov 22 2018 03:51 PM
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਵਰ੍ਹੇ ਬਿਤਾਏ

ਸੁਲਤਾਪੁਰ ਲੋਧੀ

ਸੁਤਲਤਾਨਪੁਰ ਲੋਧੀ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਵਰ੍ਹੇ ਬਿਤਾਏ ਸੀ। ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਲੱਗ ਗਈਆਂ ਹਨ। ਅੱਜ ਇਥੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ।  ਦੱਸ ਦੇਈਏ ਕਿ ਇਸ ਸਥਾਨ ਤੋਂ ਪਹਿਲਾਂ ਪਾਤਸ਼ਾਹ ਨੇ ਚਾਰ ਉਦਾਸੀਆਂ ਸ਼ੁਰੂ ਕੀਤੀਆਂ ਤੇ ਸਮੁੱਚੀ ਲੁਕਾਈ ਨੂੰ ਗਿਆਨ ਦਾ ਅਨਮੋਲ ਖਜ਼ਾਨਾ ਦਿੱਤਾ। ਇਸੇ ਜਗ੍ਹਾ ਤੋਂ ਉਨ੍ਹਾਂ ਨੇ ਸੰਗਤ ਨੂੰ ਮੂਲ ਮੰਤਰ ਦਾ ਉਪਦੇਸ਼ ਦਿੱਤਾ ਸੀ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਲੋਧੀ 'ਚ 64 ਫੁੱਟ ਉੱਚਾ ਮੂਲ ਮੰਤਰ ਅਸਥਾਨ ਤਿਆਰ ਕਰਵਾਏਗੀ, ਜਿਸ ਦੀ ਕਾਰ ਸੇਵਾ ਵੀ ਆਰੰਭ ਕਰ ਦਿੱਤੀ ਗਈ ਹੈ। ਦੋ ਏਕੜ 'ਚ 65 ਫੁੱਟ ਦੇ ਮੂਲ ਮੰਤਰ ਸਥਾਨ ਦੀਆਂ 4 ਮੰਜ਼ਿਲਾਂ ਹੋਣਗੀਆਂ ਜ਼ਮੀਨੀ ਮੰਜ਼ਲ ਦੀ ਉਚਾਈ 26 ਫੁੱਟ ਜਦਕਿ ਬਾਕੀ ਮੰਜ਼ਲਾਂ ਦੀ ਉਚਾਈ 13-13 ਫੁੱਟ ਹੋਵੇਗੀ। ਇਸ ਨੂੰ ਸਹਾਰਾ ਦੇਣ ਲਈ 13 ਡਾਟ ਲਗਾਏ ਜਾਣਗੇ। ਸਥਾਨ ਦੇ ਬਰਾਂਡੇ 13 ਫੁੱਟ ਥਾਂ 'ਚ ਪਾਣੀ ਦਾ ਪ੍ਰਵਾਹ ਚੱਲੇਗਾ। ਸਥਾਨ ਦੇ ਅੰਦਰ ਵੀ 20 ਫੁੱਟ ਦੇ ਘੇਰੇ 'ਚ ਪਾਣੀ ਵਹੇਗਾ। ਖਾਸ ਗੱਲ ਇਹ ਹੈ ਕਿ ਇਹ ਪਾਣੀ ਪਵਿੱਤਰ ਵੇਈਂ ਤੋਂ ਆਏਗਾ ਤੇ ਘੁੰਮ ਕੇ ਵਾਪਸ ਵੇਈਂ 'ਚ ਹੀ ਚਲਾ ਜਾਵੇਗਾ। 

ਮੁੱਖ ਖ਼ਬਰਾਂ