ਹਾਕੀ ਵਰਲਡ ਕੱਪ ਟੂਰਨਾਮੈਂਟ 28 ਨਵੰਬਰ ਤੋਂ

Nov 27 2018 03:21 PM
ਹਾਕੀ ਵਰਲਡ ਕੱਪ ਟੂਰਨਾਮੈਂਟ 28 ਨਵੰਬਰ ਤੋਂ

ਲੁਸਾਨੇ ਪੁਰਸ਼ ਹਾਕੀ ਵਰਲਡ ਕੱਪ ਟੂਰਨਾਮੈਂਟ 28 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਟੂਰਨਾਮੈਂਟ ਭਲਕ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 9 ਦਸੰਬਰ ਤਕ ਗਰੁੱਪ ਪੱਧਰ ਦੇ ਮੁਕਾਬਲੇ ਕਰਾਏ ਜਾਣਗੇ। ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਨੂੰ ਏ, ਬੀ, ਸੀ ਤੇ ਡੀ ਦੇ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਕ੍ਰਾਸ-ਓਵਰ ਮੈਚ 10 ਅਤੇ 11 ਦਸੰਬਰ ਨੂੰ ਖੇਡੇ ਜਾਣਗੇ। ਕੁਆਰਟਰ ਫਾਈਨਲ 12 ਅਤੇ 13 ਦਸੰਬਰ ਨੂੰ ਹੋਣਗੇ। ਦੋਵੇਂ ਸੈਮੀਫਾਈਨਲ 15 ਦਸੰਬਰ ਨੂੰ ਜਦਕਿ ਖਿਤਾਬੀ ਮੁਕਾਬਲਾ 16 ਦਸੰਬਰ ਨੂੰ ਖੇਡਿਆ ਜਾਏਗਾ। ਪੁਰਸ਼ ਹਾਕੀ ਵਰਲਡ ਕੱਪ ਟੂਰਨਾਮੈਂਟ ਦੇ ਮੈਚਾਂ ਦੇ ਕੁੱਲ 194 ਦੇਸ਼ਾਂ ਵਿੱਚ ਪ੍ਰਸਾਰਤ ਕੀਤੇ ਜਾਣਗੇ। ਸੋਮਵਾਰ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 2014 ਵਿੱਚ ਹੋਏ ਇਸ ਦੇ ਪਿਛਲੇ ਸੰਸਕਰਣ ਦੇ ਮੁਕਾਬਲੇ ਇਸ ਵਾਰ ਦਾ ਪ੍ਰਸਾਰ 150 ਫੀਸਦੀ ਵਧਿਆ ਹੈ। ਇਸ ਦੇ ਸਬੰਧ ਵਿੱਚ ਉੜੀਸਾ ਸਰਕਾਰ ਨੇ ਮੰਗਲਵਾਰ ਨੂੰ ਰਾਜਧਾਨੀ ਦੇ ਸਾਰ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਹੈ। 1:30 ਵਜੇ ਤੋਂ ਬਾਅਦ ਰਾਜ ਦੇ ਸਾਰੇ ਵਿਦਿਅਕ ਅਦਾਰੇ ਬੰਦ ਹੋਣਗੇ। ਭੁਵਨੇਸ਼ਵਰ ਸਮੇਤ ਰਾਜ ਵਿਚਲੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਵੀ ਸ਼ਾਮ ਦੇ 1:30 ਵਜੇ ਉਦਘਾਟਨੀ ਸਮਾਗਮ ਦੇ ਅੰਤ ਤਕ ਬੰਦ ਕੀਤਾ ਜਾਵੇਗਾ।

© 2016 News Track Live - ALL RIGHTS RESERVED