ਸਾਨੂੰ ਮੈਚ ਦੇ ਸਕਾਰਾਤਮਕ ਪੱਖਾਂ ਨੂੰ ਦੇਖਣਾ ਹੋਵੇਗਾ- ਵਿਰਾਟ

Sep 03 2018 03:09 PM
ਸਾਨੂੰ ਮੈਚ ਦੇ ਸਕਾਰਾਤਮਕ ਪੱਖਾਂ ਨੂੰ ਦੇਖਣਾ ਹੋਵੇਗਾ- ਵਿਰਾਟ


ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਚੌਥੇ ਟੈਸਟ ਮੈਚ 'ਚ ਮਿਲੀ ਹਾਰ ਦੀ ਵਜ•ਾ ਟਾਪ ਆਰਡਰ ਦੀ ਅਸਫਲਤਾ ਨੂੰ ਦੱਸਿਆ ਹੈ। ਹਾਲਾਂਕਿ ਮੈਚ ਤੋਂ ਬਾਅਦ ਉਨ•ਾਂ ਨੇ ਬਹੁਤ ਹੀ ਹੈਰਾਨੀਜਨਕ ਬਿਆਨ ਦਿੱਤਾ ਹੈ। ਕੋਹਲੀ ਅਨੁਸਾਰ ਉਸ ਦੀ ਟੀਮ ਨੇ ਸਾਉਥੈਮਪਟਨ 'ਚ ਜ਼ਿਆਦਾ ਗਲਤੀਆਂ ਨਹੀਂ ਕੀਤੀਆਂ। ਵਿਰਾਟ ਨੇ ਕਿਹਾ,'ਆਖਰੀ ਮੈਚ ਤੋਂ ਪਹਿਲਾਂ ਸਾਨੂੰ ਮੈਚ ਦੇ ਸਕਾਰਾਤਮਕ ਪੱਖਾਂ ਨੂੰ ਦੇਖਣਾ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਅਸੀਂ ਬਹੁਤ ਗਲਤੀਆਂ ਕੀਤੀਆਂ ਹਨ ਜਿੱਤ ਦਾ ਸਾਰਾ ਕ੍ਰੈਡਿਟ ਇੰਗਲੈਂਡ ਟੀਮ ਨੂੰ ਜਾਂਦਾ ਹੈ। ਕਿਉਂਕਿ ਉਨ•ਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। 
ਤੁਹਾਨੂੰ ਦੱਸ ਦਈਏ ਕਿ ਮੈਨ.ਆਫ ਦਾ ਮੈਚ ਮੋਇਨ ਅਲੀ (71.4 ), ਜੇਮਸ ਅਂਡਰਸਨ ਅਤੇ ਬੇਨ ਸਟੋਕਸ ਨੇ 2-2 ਵਿਕਟਾਂ ਦੀ ਬਦੌਲਤ ਇੰਗਲੈਂਡ ਨੇ ਰੋਜ ਬਾਉਲ ਸਟੇਡੀਅਮ 'ਚ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਨੂੰ 60 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ 3-1 ਨਾਲ ਜਿੱਤ ਹਾਸਲ ਕੀਤੀ।  ਕੋਹਲੀ ਨੇ ਮੈਚ 'ਤੋਂ ਬਾਅਦ ਕਿਹਾ ,' ਮੈਂ ਸੋਚਿਆ ਕਿ ਇੰਗਲੈਂਡ ਨੇ ਸਾਨੂੰ ਇਹ ਟੀਚਾ ਦੇਣ ਲਈ ਚੰਗਾ ਪ੍ਰਦਰਸ਼ਨ ਕੀਤਾ। ਪਰ ਜਿਸ ਤਰ•ਾਂ ਦੀ ਪਿੱਚ ਸੀ ਅਤੇ ਗੇਂਦ ਘੁੰਮ ਰਹੀ ਸੀ। ਉਸ ਹਿਸਾਬ ਨਾਲ ਇਹ ਸਾਡੇ ਲਈ ਇਹ ਚੁਣੌਤੀਪੂਰਨ ਸੀ। ਅਸੀਂ ਸੋਚਿਆ ਕਿ ਸਾਡੇ ਕੋਲ ਮੈਚ ਜਿੱਤਣ ਦਾ ਵਧੀਆ ਮੌਕਾ ਹੈ। ਪਰ ਸਾਨੂੰ ਉਹ ਸ਼ੁਰੂਆਤ ਨਹੀਂ ਮਿਲ ਸਕੀ ਜੋ ਅਸੀਂ ਚਾਹੁੰਦੇ ਸੀ।' 
ਭਾਰਤੀ ਟੀਮ ਨੇ ਲੰਚ 'ਤੋਂ ਪਹਿਲਾਂ 42 ਦੌੜਾਂ ਨਾਲ ਆਪਣੇ 3 ਵਿਕਟ ਗੁਆ ਦਿੱਤੇ ਸਨ। ਪਰ ਲੰਚ ਤੋਂ ਬਾਅਦ ਇਕ ਸਮੇਂ 3 ਵਿਕਟਾਂ 'ਤੇ 123 ਦੌੜਾਂ ਬਣਾ ਕੇ ਚੰਗੀ ਸਥਿਤੀ 'ਚ ਸੀ ਅਤੇ ਇਸ ਤੋਂ ਬਾਅਦ ਉਨ•ਾਂ ਨੇ ਆਖਰੀ 7 ਵਿਕਟਾਂ 'ਚ 61 ਦੌੜਾਂ  ਜੋੜ ਕੇ ਗੁਆ ਦਿੱਤੀਆਂ ਮਹਿਮਾਨ ਟੀਮ  69.4 ਓਵਰਾਂ 'ਚ 184 ਦੌੜਾਂ  'ਤੇ ਆਲ ਆਊਟ ਹੋ ਗਈ।  ਕਪਤਾਨ ਨੇ ਕਿਹਾ,'ਉਨ•ਾਂ ਨੇ ਗੇਂਦ ਨਾਲ ਵਧੀਆ ਪ੍ਰਦਰਸ਼ਨ ਕੀਤਾ 'ਤੇ ਸਾਨੂੰ ਦਬਾਅ 'ਚ ਬਣਾਈ ਰੱਖਿਆ। ਇਸ ਦਾ ਕ੍ਰੈਡਿਟ ਚੰਗੀ ਗੇਂਦਬਾਜ਼ੀ ਨੂੰ ਜਾਂਦਾ ਹੈ। ਜਿੱਤ ਦਾ ਕ੍ਰੈਡਿਟ ਇੰਗਲੈਂਡ ਟੀਮ ਨੂੰ ਵੀ ਜਾਂਦਾ ਹੈ। ਤੁਸੀ ਸਾਂਝੇਦਾਰੀ ਕਰਕੇ ਮੈਚ ਜਿੱਤ ਸਕਦੇ ਹੋ ਪਰ ਅਸੀਂ ਹਮੇਸ਼ਾ ਦਬਾਅ ਹੇਠ ਰਹੇ। ਮੇਜ਼ਬਾਨ ਇੰਗਲਂੈਡ ਨੇ ਇਸ ਜਿੱਤ ਨਾਲ ਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ 3-1 ਜਿੱਤ ਹਾਸਲ ਕੀਤੀ ਹੈ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ 7 ਸਤੰਬਰ ਨੂੰ ਲੰਡਨ 'ਚ ਖੇਡਿਆ ਜਾਵੇਗਾ।

© 2016 News Track Live - ALL RIGHTS RESERVED