ਕ੍ਰਿਕਟਰ ਸ਼ੇਨ ਵਾਰਨ ਨੇ ਹਾਲੀਵੁੱਡ ਅਭਿਨੇਤਰੀ ਲਿਜ਼ ਹਰਲੇ ਨਾਲ ਬਿਤਾਏ ਦਿਨਾਂ ਨੂੰ ਕੀਤਾ ਸਾਂਝਾ

Oct 02 2018 12:02 PM
ਕ੍ਰਿਕਟਰ ਸ਼ੇਨ ਵਾਰਨ ਨੇ ਹਾਲੀਵੁੱਡ ਅਭਿਨੇਤਰੀ ਲਿਜ਼ ਹਰਲੇ ਨਾਲ ਬਿਤਾਏ ਦਿਨਾਂ ਨੂੰ ਕੀਤਾ ਸਾਂਝਾ


ਜਲੰਧਰ : 
ਆਸਟਰੇਲੀਆ ਦੇ ਧਾਕੜ ਕ੍ਰਿਕਟਰ ਸ਼ੇਨ ਵਾਰਨ ਦਾ ਕਹਿਣਾ ਹੈ ਕਿ ਹਾਲੀਵੁੱਡ ਅਭਿਨੇਤਰੀ ਲਿਜ਼ ਹਰਲੇ ਨਾਲ ਬਿਤਾਇਆ ਸਮਾਂ ਉਸ ਦੀ ਜ਼ਿੰਦਗੀ ਦੇ ਸਭ ਤੋਂ ਖੁਸ਼ਨੁਮਾ ਪਲ ਸਨ। 2010 ਤੋਂ 2013 ਤਕ ਲਿਜ਼ ਦੇ ਨਾਲ ਰਿਲੇਸ਼ਨਸ਼ਿਪ 'ਚ ਰਹੇ ਸ਼ੇਨ ਨੇ ਲਿਜ਼ ਨਾਲ ਮੰਗਣੀ ਤਾਂ ਕਰ ਲਈ ਸੀ ਪਰ ਜਦੋਂ ਵਿਆਹ ਦੀ ਗੱਲ ਆਈ ਤਾਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਹੜੀ ਉਨ•ਾਂ ਦੇ ਵੱਖ ਹੋਣ ਦਾ ਕਾਰਨ ਬਣ ਗਈ। ਹੁਣ ਚਾਹੇ ਇਨ•ਾਂ ਨੂੰ ਵੱਖ ਹੋਇਆਂ 5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੋਵਾਂ ਵਿਚਾਲੇ ਪਈਆਂ ਦੂਰੀਆਂ ਘੱਟ ਹੁੰਦੀਆਂ ਵੀ ਨਜ਼ਰ ਆ ਰਹੀਆਂ ਹਨ। ਹੁਣ ਬੀਤੇ ਮਹੀਨੇ ਹੀ ਸ਼ੇਨ ਨੇ ਕਿਹਾ ਸੀ ਕਿ ਉਹ ਤੇ ਲਿਜ਼ ਅਜੇ ਵੀ ਚੰਗੇ ਦੋਸਤ ਹਨ।
ਆਪਣੀ ਨਵੀਂ ਬੁੱਕ 'ਨੋ ਸਪਿਨ' ਦੇ ਰਿਲੀਜ਼ ਸਮਾਰੋਹ ਦੌਰਾਨ ਸ਼ੇਨ ਨੇ ਕਿਹਾ ਕਿ ਉਸ ਨੇ ਲਿਜ਼ ਨਾਲ ਸੱਚਾ ਪਿਆਰ ਕੀਤਾ ਹੈ। ਸ਼ੇਨ ਨੇ ਦੱਸਿਆ ਕਿ ਕਿਸ ਤਰ•ਾਂ ਇਕ ਯਾਟ ਵਿਚ ਉਸ ਨੇ ਲਿਜ਼ ਨੂੰ ਪ੍ਰਪੋਜ਼ ਕੀਤਾ ਸੀ। ਲਿਜ਼ ਉਸ ਦਿਨ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮੈਂ ਉਸ ਨੂੰ ਕਿਹਾ ਸੀ, ''ਮੈਂ ਤੁਹਾਡੇ ਬਾਰੇ ਜ਼ਿਆਦਾ ਵਿਸ਼ਵਾਸ ਨਾਲ ਨਹੀਂ ਬੋਲ ਸਕਦਾ ਕਿਉਂਕਿ ਮੈਂ ਤੁਹਾਨੂੰ ਪਾਗਲਾਂ ਦੀ ਤਰ•ਾਂ ਪਿਆਰ ਕਰਦਾ ਹਾਂ। ਕੀ ਤੁਸੀਂ ਮੇਰੇ ਨਾਲ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੋਗੇ। ''
ਉਸ ਨੇ ਕਿਹਾ ਕਿ ਸਾਡੇ ਵਿਚਾਲੇ ਜਦੋਂ ਨੇੜਤਾ ਸੀ ਤਾਂ ਅਸੀਂ ਅਕਸਰ ਏਅਰਪੋਰਟ 'ਤੇ ਹੀ ਮਿਲਦੇ ਸੀ। ਵੱਖ-ਵੱਖ ਕਰਾਰਾਂ ਕਾਰਨ ਅਸੀਂ ਇਕੱਠੇ ਰਹਿ ਵੀ ਨਹੀਂ ਪਾ ਰਹੇ ਸਨ। ਅਜਿਹੀ ਹਾਲਤ ਵਿਚ ਅਸੀਂ ਰਿਲੇਸ਼ਨਸ਼ਿਪ ਨੂੰ ਤੋੜਨਾ ਹੀ ਬਿਹਤਰ ਸਮਝਿਆ। ਅਸੀਂ ਤੈਅ ਕੀਤਾ ਸੀ ਕਿ ਅਸੀਂ ਹਮੇਸ਼ਾ ਦੋਸਤ ਰਹਾਂਗੇ ਅਤੇ ਹਾਂ, ਅਸੀਂ ਅੱਜ ਵੀ ਚੰਗੇ ਦੋਸਤ ਹਾਂ।

© 2016 News Track Live - ALL RIGHTS RESERVED