ਸੋਨਾ ਤੇ ਚਾਂਦੀ ਫਿਸਲੇ

ਸੋਨਾ ਤੇ ਚਾਂਦੀ ਫਿਸਲੇ

ਨਵੀਂ ਦਿੱਲੀ—

ਕੌਮਾਂਤਰੀ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 'ਚ ਤਿੰਨ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਾ ਅਸਰ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਦੇਖਿਆ ਗਿਆ ਜਿਥੇ ਪੀਲੀ ਧਾਤੂ 220 ਰੁਪਏ ਫਿਸਲ ਕੇ ਇਕ ਹਫਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 31,500 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਚਾਂਦੀ 50 ਰੁਪਏ ਫਿਸਲ ਕੇ 39,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਉਥੇ ਸੋਨਾ 1.2 ਫੀਸਦੀ ਟੁੱਟ ਗਿਆ ਹੈ। ਇਹ ਅਗਸਤ 2015 ਦੇ ਬਾਅਦ ਦੀ ਸਭ ਤੋਂ ਵੱਡੀ ਇਕ ਦਿਨੀਂ ਗਿਰਾਵਟ ਹੈ। ਕਾਰੋਬਾਰ ਦੌਰਾਨ ਇਕ ਸਮੇਂ ਸੋਨਾ ਹਾਜ਼ਿਰ 1,183.19 ਡਾਲਰ ਪ੍ਰਤੀ ਔਂਸ 'ਤੇ ਆ ਵੀ ਆ ਗਿਆ ਸੀ। ਅੱਜ ਵਾਪਸੀ ਕਰਦਾ ਹੋਇਆ ਇਹ ਹਾਲਾਂਕਿ 1.20 ਡਾਲਰ ਦੇ ਵਾਧੇ 'ਚ 1,188.90 ਡਾਲਰ ਪ੍ਰਤੀ ਔਂਸ 'ਤੇ ਵਿਕਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਮੰਗਲਵਾਰ ਨੂੰ 3.8 ਡਾਲਰ ਦੇ ਮਜ਼ਬੂਤੀ ਦੇ ਨਾਲ 1,192.4 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਸੋਨੇ ਦਾ ਪਰਿਦ੍ਰਿਸ਼ ਅਜੇ ਵਧੀਆ ਬਣਿਆ ਹੋਇਆ ਹੈ। ਕੌਮਾਂਤਰੀ ਮੁਦਰਾ ਫੰਡ ਵਲੋਂ ਚੀਨ ਦਾ ਵਿਕਾਸ ਅਨੁਮਾਨ ਘਟਾਉਣ ਨਾਲ ਅੱਜ ਏਸ਼ੀਆ ਬਾਜ਼ਾਰਾਂ 'ਚ ਬਿਕਵਾਲੀ ਦਾ ਜ਼ੋਰ ਰਿਹਾ ਹੈ। ਇਸ ਨਾਲ ਪੀਲੀ ਧਾਤੂ 'ਚ ਥੋੜ੍ਹਾ ਸੁਧਾਰ ਦੇਖਿਆ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਅੱਜ ਚਾਂਦੀ ਹਾਜ਼ਿਰ 0.04 ਡਾਲਰ ਦੇ ਵਾਧੇ 'ਚ 14.39 ਡਾਲਰ ਪ੍ਰਤੀ ਔਂਸ 'ਤੇ ਰਹੀ।

© 2016 News Track Live - ALL RIGHTS RESERVED