ਪਾਕਿਸਤਾਨ ਜਿਤੇਗਾ ਏਸੀਆ ਕੱਪ- ਹਸਨ ਅਲੀ

Sep 07 2018 02:50 PM
ਪਾਕਿਸਤਾਨ ਜਿਤੇਗਾ ਏਸੀਆ ਕੱਪ- ਹਸਨ ਅਲੀ


ਨਵੀਂ ਦਿੱਲੀ
ਇੰਗਲੈਂਡ ਦੌਰੇ ਤੋਂ ਬਾਅਦ ਟੀਮ ਇੰਡੀਆ ਦੇ ਏਸ਼ੀਆ ਕੱਪ 'ਚ ਆਪਣਾ ਦਮ ਦਿਖਾਉਣਾ ਹੈ, ਜਿੱਥੇ 19 ਸਤੰਬਰ ਨੂੰ ਉਹ ਆਪਣੀ ਸਭ ਤੋਂ ਵੱਡੀ ਵਿਰੋਧੀ ਪਾਕਿਸਤਾਨ ਦੀ ਟੀਮ ਨਾਲ ਭਿੜਣ ਵਾਲੀ ਹੈ। ਹਾਲਾਂਕਿ ਇਸ ਟੂਰਨਾਮੈਂਟ ਅਤੇ ਮੈਚ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਆਪਣੀ ਟੀਮ ਦੀ ਜਿੱਤ ਦਾ ਦਾਅਵਾ ਠੋਕ ਦਿੱਤਾ ਹੈ। ਹਸਲ ਅਲੀ ਦੀ ਮੰਨੀਏ ਤਾਂ ਏਸ਼ੀਆ ਕੱਪ 'ਚ ਪਾਕਿਸਤਾਨ ਦੀ ਜਿੱਤ ਦੇ ਆਸਾਰ ਬਹੁਤ ਜ਼ਿਆਦਾ ਹਨ। ਦਰਅਸਲ ਹਸਨ ਅਲੀ ਨੇ ਪਾਕਿਸਤਾਨ ਦੀ ਜਿੱਤ ਦਾ ਇਹ ਦਾਅਵਾ ਵਿਰਾਟ ਕੋਹਲੀ ਦੇ ਟੂਰਨਾਮੈਂਟ 'ਚ ਨਾ ਖੇਡਣ ਤੋਂ ਬਾਅਦ ਕੀਤਾ ਹੈ।
ਹਸਨ ਅਲੀ ਨੇ ਬਿਆਨ ਦਿੱਤਾ ਹੈ ਕਿ ਵਿਰਾਟ ਕੋਹਲੀ ਦੇ ਨਾ ਰਹਿਣ ਨਾਲ ਪਾਕਿਸਤਾਨ ਜਿੱਤ ਦਾ ਦਾਅਵੇਦਾਰ ਹੋਵੇਗਾ। ਹਸਨ ਅਲੀ ਨੇ ਬਿਆਨ ਦਿੱਤਾ, 'ਵਿਰਾਟ ਦੇ ਨਾ ਰਹਿਣ ਨਾਲ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਕੋਈ ਹੋਰ ਖਿਡਾਰੀ ਭਾਰਤ-ਪਾਕਿਸਤਾਨ ਦੇ ਮੈਚ ਦਾ ਦਬਾਅ ਵਿਰਾਟ ਦੀ ਤਰ•ਾਂ ਨਹੀਂ ਝੇਲ ਸਕੇਗਾ। ਵਿਰਾਟ ਬਿਹਤਰੀਨ ਖਿਡਾਰੀ ਹੈ, ਹਰ ਨੌਜਵਾਨ ਗੇਂਦਬਾਜ਼ ਉਨ•ਾਂ ਦਾ ਵਿਕਟ ਲੈਣਾ ਚਾਹੁੰਦਾ ਹੈ, ਹੁਣ ਜੇਕਰ ਉਹ ਨਹੀਂ ਖੇਡ ਰਹੇ ਹਨ ਤਾਂ ਮੈਂ ਅਗਲੀ ਭਿੜਤ 'ਚ ਉਨ•ਾਂ ਦਾ ਵਿਕਟ ਲੈਣ ਦੀ ਕੋਸ਼ਿਸ਼ ਕਰਾਂਗਾ।'
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਪਿਛਲੇ ਏਸ਼ੀਆ ਕੱਪ 'ਚ ਫਾਈਨਲ 'ਚ ਜਗ•ਾ ਨਹੀਂ ਬਣਾ ਪਾਇਆ ਸੀ, ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ 'ਤੇ ਕਬਜ਼ਾ ਕੀਤਾ ਸੀ, ਪਿਛਲੀ ਵਾਰ ਉਸ ਟੂਰਨਾਮੈਂਟ 'ਚ ਵਿਰਾਟ ਕੋਹਲੀ ਵੀ ਖੇਡੇ ਸਨ, ਹਾਲਾਂਕਿ ਹੁਣ ਉਨ•ਾਂ ਦੀ ਗੈਰਮੌਜੂਦਗੀ 'ਚ ਇਹ ਜ਼ਿੰਮੇਦਾਰੀ ਰੋਹਿਤ ਸ਼ਰਮਾ ਨੂੰ ਨਿਭਾਉਣੀ ਹੋਵੇਗੀ।

© 2016 News Track Live - ALL RIGHTS RESERVED