ਏਸੀਆ ਕੱਪ ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਮਾਰੀ ਪਟਕਨੀ

Sep 20 2018 03:42 PM
ਏਸੀਆ ਕੱਪ ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਮਾਰੀ ਪਟਕਨੀ


ਨਵੀਂ ਦਿੱਲੀ— 
ਭਾਰਤੀ ਟੀਮ ਨੇ ਪਾਕਿਸਤਾਨ ਨੂੰ ਏਸ਼ੀਆ ਕੱਪ-2018 ਦੇ 5ਵੇਂ ਮੈਚ 'ਚ 8 ਵਿਕਟਾਂ ਨਾਲ ਹਰਾਇਆ। ਇਸ ਮੈਚ ਨੂੰ ਭਾਰਤ ਨੇ 126 ਗੇਂਦਾਂ ਦੇ ਬਾਕੀ ਰਹਿੰਦੇ ਜਿੱਤਿਆ। ਇਸ ਦੇ ਨਾਲ ਸਾਲ 2006 ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਲਾਫ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। 2006 'ਚ ਭਾਰਤ ਨੇ ਪਾਕਿਸਤਾਨ ਨੂੰ 105 ਗੇਂਦਾਂ ਬਾਕੀ ਰਹਿੰਦੇ ਹਰਾਇਆ ਸੀ। ਇਸ ਤ•ਰਾ ਭਾਰਤ ਨੇ ਆਪਣਾ ਹੀ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਗੇਂਦਾਂ ਬਾਕੀ ਰਹਿਣ ਦੇ ਹਿਸਾਬ ਨਾਲ ਪਾਕਿਸਤਾਨ ਖਿਲਾਫ ਭਾਰਤ ਦੀਆਂ ਸਭ ਤੋਂ ਵੱਡੀਆਂ ਜਿੱਤਾਂ-
2018- 126 ਗੇਂਦਾਂ
2006- 105 ਗੇਂਦਾਂ 
1997- 92 ਗੇਂਦਾਂ 

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲੈਣਾ ਸ਼ਾਇਦ ਪਾਕਿਸਤਾਨੀ ਟੀਮ 'ਤੇ ਭਾਰੀ ਪਿਆ। ਉਨ•ਾਂ ਨੇ 5 ਓਵਰਾਂ ਦੇ ਅੰਦਰ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸ਼ੋਇਬ ਮਾਲਿਕ ਅਤੇ ਬਾਬਰ ਆਜ਼ਮ ਨੇ ਪਾਰੀ ਨੂੰ ਸੰਭਾਲਿਆ, ਪਰ ਉਹ ਵੀ ਟੀਮ ਦਾ ਸਕੋਰ ਕੁਝ ਖਾਸ ਨਹੀਂ ਕਰ ਸਕੇ । ਪਾਕਿਸਤਾਨੀ ਟੀਮ ਨੇ 43.1 ਓਵਰਾਂ 'ਚ ਆਪਣੇ ਸਾਰੇ ਵਿਕਟ ਗੁਆ ਲਏ ਸਨ ਅਤੇ ਸਕੋਰ ਸੀ 162।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਰੋਹਿਤ ਸ਼ਰਮਾ(52) ਅਤੇ ਸ਼ਿਖਰ ਧਵਨ (46) ਨੇ ਮੈਚ ਜੇਤੂ ਪਾਰੀਆਂ ਖੇਡੀਆਂ। ਦੋਵਾਂ ਨੇ ਪਹਿਲੇ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਦਿਨੇਸ਼ ਕਾਰਤਿਕ ਨੇ ਇਸ ਮੈਚ ਨੂੰ 29 ਓਵਰਾਂ 'ਚ ਜਿੱਤ ਲਿਆ।

© 2016 News Track Live - ALL RIGHTS RESERVED