ਨਵਾਜ਼ ਸ਼ਰੀਫ ਤੇ ਮਰੀਅਮ ਨੇ ਹਾਈ ਕੋਰਟ ਵਿੱਚ ਕੀਤੀ ਪਟੀਸ਼ਨ ਦਾਇਰ

Jul 16 2018 03:39 PM
ਨਵਾਜ਼ ਸ਼ਰੀਫ ਤੇ ਮਰੀਅਮ ਨੇ ਹਾਈ ਕੋਰਟ ਵਿੱਚ ਕੀਤੀ ਪਟੀਸ਼ਨ ਦਾਇਰ


ਲਾਹੌਰ
ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਤੇ ਉਨ•ਾਂ ਦੀ ਬੇਟੀ ਮਰੀਅਮ ਨੇ ਅੱਜ ਭਾਵ ਸੋਮਵਾਰ ਨੂੰ ਸਜ਼ਾ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਇਹ ਪਟੀਸ਼ਨ ਜਵਾਬਦੇਹੀ ਅਦਾਲਤ ਦੇ ਫੈਸਲੇ ਦੇ ਵਿਰੁੱਧ ਇਸਲਾਮਾਬਾਦ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਹੈ। ਬੀਤੇ ਹਫਤੇ ਸ਼ੁੱਕਰਵਾਰ ਨੂੰ ਸ਼ਰੀਫ ਦੇ ਕਾਨੂੰਨੀ ਸਲਾਹਕਾਰ ਅਤੇ ਪਰਿਵਾਰ ਦੇ ਮੈਂਬਰਾਂ ਨੇ ਅਦਿਆਲਾ ਜੇਲ ਵਿਚ ਉਨ•ਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਨੂੰਨੀ ਦਸਤਾਵੇਜ਼ 'ਤੇ ਦਸਤਖਤ ਲਏ ਸਨ। ਸ਼ੁੱਕਰਵਾਰ ਨੂੰ ਉਹ ਪਟੀਸ਼ਨ ਦਾਇਰ ਨਹੀਂ ਕਰ ਪਾਏ ਸਨ ਕਿਉਂਕਿ ਜਦੋਂ ਤੱਕ ਉਹ ਪਾਕਿਸਤਾਨ ਪਹੁੰਚੇ ਸਨ ਉਦੋਂ ਤੱਕ ਅਦਾਲਤ ਦਾ ਸਮਾਂ ਖਤਮ ਹੋ ਚੁੱਕਾ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਲੰਡਨ ਵਿਚ 4 ਸ਼ਾਨਦਾਰ ਫਲੈਟਾਂ ਨਾਲ ਸਬੰਧਤ ਮਾਮਲੇ ਵਿਚ ਬੀਤੀ 6 ਜੁਲਾਈ ਨੂੰ ਨਵਾਜ਼ ਅਤੇ ਮਰੀਅਮ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਸੁਣਾਈ ਸੀ। 68 ਸਾਲਾ ਨਵਾਜ਼ ਸ਼ਰੀਫ ਅਤੇ 44 ਸਾਲਾ ਮਰੀਅਮ ਨੂੰ ਸ਼ੁੱਕਰਵਾਰ ਨੂੰ ਲੰਡਨ ਤੋਂ ਲਾਹੌਰ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਪਾਕਿਸਤਾਨੀ ਮੀਡੀਆ ਦੀ ਖਬਰ ਮੁਤਾਬਕ ਸ਼ਰੀਫ, ਉਨ•ਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ ਮੁਹੰਮਦ ਸਫਦਰ ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। 
ਪੀ.ਐੱਮ.ਐੱਲ.-ਐੱਨ. ਦੇ ਸੀਨੀਅਰ ਨੇਤਾ ਨੇ ਕਿਹਾ ਕਿ ਸ਼ਰੀਫ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਨੂੰ ਪੂਰੀ ਉਮੀਦ ਹੈ ਕਿ ਹਾਈ ਕੋਰਟ ਤੋਂ ਉਨ•ਾਂ ਨੂੰ ਜਮਾਨਤ ਮਿਲ ਜਾਵੇਗੀ। ਕਿਉਂਕਿ ਉਨ•ਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਸੁਣਾਇਆ ਗਿਆ ਫੈਸਲਾ ਵਿਵਾਦਾਂ ਨਾਲ ਭਰਿਆ ਹੋਇਆ ਹੈ। ਕਾਨੂੰਨੀ ਟੀਮ ਸ਼ਰੀਫ ਪਰਿਵਾਰ ਵਿਰੁੱਧ ਜਵਾਬਦੇਹੀ ਅਦਾਲਤ ਦੇ ਫੈਸਲੇ ਨੂੰ ਨਾ ਸਿਰਫ ਚੁਣੌਤੀ ਦੇਵੇਗੀ ਬਲਕਿ ਉਹ ਜੇਲ ਮੁਕੱਦਮੇ ਅਤੇ ਭ੍ਰਿਸ਼ਟਾਚਾਰ ਦੇ ਦੋ ਹੋਰ ਲੰਬਿਤ ਮਾਮਲਿਆਂ ਅਲ ਅਜ਼ੀਜ਼ਿਆ ਅਤੇ ਫਲੈਗਸ਼ਿਪ ਨੂੰ ਦੂਜੇ ਜੱਜ ਨੂੰ ਭੇਜਣ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਵੱਲੋਂ ਰੱਦ ਕੀਤੇ ਜਾਣ ਦੇ ਵਿਰੁੱਧ ਅਪੀਲ ਦਾਇਰ ਕਰੇਗੀ।

© 2016 News Track Live - ALL RIGHTS RESERVED