ਮੌਬਾਇਲ ਦੀ ਵਰਤੋਂ ਨਾਲ ਘੱਟ ਰਹੀ ਦਿਮਾਗ ਦੀ ਸਮੱਰਥਾ

ਮੌਬਾਇਲ ਦੀ ਵਰਤੋਂ ਨਾਲ ਘੱਟ ਰਹੀ ਦਿਮਾਗ ਦੀ ਸਮੱਰਥਾ

ਨਵੀਂ ਦਿੱਲੀ-

ਜੇਕਰ ਤੁਸੀਂ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹੋ, ਤਾਂ ਇਹ ਅਲਜ਼ਾਈਮਰ ਦੇ ਲੱਛਣ ਹੋ ਸਕਦੇ ਹਨ। ਆਮ ਤੌਰ ’ਤੇ ਇਹ ਬੀਮਾਰੀ 60-65 ਦੀ ਉਮਰ ਤੋਂ ਬਾਅਦ ਹੁੰੰਦੀ ਹੈ, ਪਰ ਅੱਜਕਲ ਨੌਜਵਾਨਾਂ ਵਿਚ ਵੀ ਇਸਦਾ ਖਤਰਾ ਵਧਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਹੈ ਇਲੈਕਟ੍ਰਾਨਿਕ ਗੈਜੇਟਸ ਦੀ ਜ਼ਿਆਦਾ ਵਰਤੋਂ। ਇਕ ਖੋਜ ਮੁਤਾਬਕ ਹਰ ਵਿਅਕਤੀ ਔਸਤਨ 4 ਤੋਂ 6 ਘੰਟੇ ਕੰਪਿਊਟਰ, ਲੈਪਟਾਪ ਜਾਂ ਮੋਬਾਇਲ ’ਤੇ ਬਿਤਾਉਂਦਾ ਹੈ। ਇਸ ਦੌਰਾਨ ਉਸਦਾ ਪੂਰਾ ਫੋਕਸ ਇਨ੍ਹਾਂ ਡਿਵਾਈਸ ’ਤੇ ਹੁੰਦਾ ਹੈ। ਅਜਿਹਾ ਕਰਨ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਹੌਲੀ-ਹੌਲੀ ਭੁੱਲਣ ਦੀ ਬੀਮਾਰੀ ਹੋ ਜਾਂਦੀ ਹੈ।
ਪਹਿਲਾਂ ਇਸਨੂੰ ਬਜ਼ੁਰਗਾਂ ਦੀ ਬੀਮਾਰੀ ਮੰਨਿਆ ਜਾਂਦਾ ਸੀ ਪਰ ਹੁਣ ਨੌਜਵਾਨ ਵੀ ਇਸਦੀ ਲਪੇਟ ਵਿਚ ਆ ਰਹੇ ਹਨ। ਸੋਸਾਇਟੀ ਫਾਰ ਅਲਜ਼ਾਈਮਰ ਐੈਂਡ ਏਜਿੰਗ ਰਿਸਰਚ ਦੇ ਜਨਰਲ ਸੈਕਟਰੀ ਡਾ. ਵਿਕਾਸ ਧਿਕਵ ਦੱਸਦੇ ਹਨ ਕਿ ਹਰ 3 ਵਿਚੋਂ 2 ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਅਲਜ਼ਾਈਮਰ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਕਈ ਲੋਕਾਂ ਨੇ ਇਹ ਸ਼ਬਦ ਹੀ ਪਹਿਲੀ ਵਾਰ ਸੁਣਿਆ ਹੈ। ਕੁਝ ਸਮਾਂ ਪਹਿਲਾਂ ਇਕ ਖੋਜ ਹੋਈ ਸੀ ਜਿਸ ਵਿਚ ਇਹ ਪਾਇਆ ਗਿਆ ਹੈ ਕਿ ਲੋਕਾਂ ਨੇ ਇਸ ਸ਼ਬਦ ਨੂੰ ਨਹੀਂ ਸੁਣਿਆ, ਪਰ ਉਨ੍ਹਾਂ ਨੂੰ ਭੁੱਲਣ ਦੀ ਬੀਮਾਰੀ ਹੈ। ਉਹ ਅਲਜ਼ਾਈਮਰ ਤੋਂ ਪੀੜਤ ਹਨ। ਜਾਗਰੂਕਤਾ ਦੀ ਕਮੀ ਵਿਚ ਇਹ ਬੀਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਦੇਸ਼ ਵਿਚ 50 ਲੱਖ ਤੋਂ ਜ਼ਿਆਦਾ ਲੋਕ ਅਲਜ਼ਾਈਮਰ ਨਾਲ ਪੀੜਤ ਹੈ। ਹਰੇਕ ਨੌਜਵਾਨ ਡਿਜੀਟਲ ਡਿਵਾਈਸ ਦੀ ਵਰਤੋਂ 6 ਘੰਟੇ ਤੋਂ ਜ਼ਿਆਦਾ ਕਰਦਾ ਹੈ ਅਤੇ ਇਸ ਨਾਲ ਸੋਚਣ ਅਤੇ ਯਾਦ ਰੱਖਣ ਦੀ ਸਮਰੱਥਾ ਖਤਮ ਹੁੰਦੀ ਜਾ ਰਹੀ ਹੈ। ਛੋਟੀ ਤੋਂ ਛੋਟੀ ਚੀਜ਼ ਯਾਦ ਰੱਖਣ ਦੀ ਥਾਂ ਇੰਟਰਨੈੱਟ ’ਤੇ ਸਰਚ ਕੀਤਾ ਜਾਂਦਾ ਹੈ। ਇਹ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ। ਡਾ. ਧਿਕਵ ਮੁਤਾਬਕ ਜੋ ਲੋਕ ਅਲਜ਼ਾਈਮਰ ਪੀੜਤ ਦਾ ਖਿਆਲ ਰੱਖਦੇ ਹਨ ਉਹ ਵੀ ਇਸਦੇ ਸ਼ਿਕਾਰ ਹੋ ਜਾਂਦੇ ਹਨ।

ਹਲਦੀ ਖਾਣ ਨਾਲ ਘੱਟਦੈ ਅਲਜ਼ਾਈਮਰ ਦਾ ਖਤਰਾ
ਹਲਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਹਲਦੀ ਵਿਚ ਪਾਏ ਜਾਣ ਵਾਲੇ ‘ਕਰਕਿਊਮਿਨ’ ਵਿਚ ਆਕਸੀਕਰਨ ਰੋਕੂ ਗੁਣ ਹੁੰਦੇ ਹਨ। ਇਸਨੂੰ ਇਕ ਸੰਭਾਵਿਤ ਕਾਰਨ ਦੱਸਿਆ ਗਿਆ ਹੈ ਕਿ ਭਾਰਤ ਵਿਚ ਕਰਕਿਊਮਿਨ ਖੁਰਾਕ ਵਿਚ ਸ਼ਾਮਲ ਹੁੰਦਾ ਹੈ, ਬੁੱਢੇ-ਬਜ਼ੁਰਗ ਅਲਜ਼ਾਈਮਰ ਦੀ ਲਪੇਟ ਵਿਚ ਘੱਟ ਆਉਂਦੇ ਹਨ। ਉਨ੍ਹਾਂ ਦੀ ਯਾਦਦਾਸ਼ਤ ਵੀ ਚੰਗੀ ਹੁੰਦੀ ਹੈ। ਲਾਸ ਏਂਜਲਸ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਮੁਤਾਬਕ ਕਰਕਿਊਮਿਨ ਆਪਣਾ ਅਸਰ ਕਿਵੇਂ ਦਿਖਾਉਂਦਾ ਹੈ, ਇਹ ਠੀਕ-ਠਾਕ ਪਤਾ ਨਹੀਂ ਹੈ, ਪਰ ਦਿਮਾਗੀ ਉਤੇਜਨਾ ਨੂੰ ਘੱਟ ਕਰਨ ਵਿਚ ਇਸਦੀ ਕਾਬਲੀਅਤ ਦੇ ਕਾਰਨ ਅਜਿਹਾ ਹੋ ਸਕਦਾ ਹੈ।

 

ਸਰੀਰ ਵਿਚ ਜ਼ਹਿਰੀਲੇ ਤੱਤਾਂ ਨੂੰ ਕੱਢਣ ਅਤੇ ਖੂਨ ਸਾਫ ਕਰਨ ਲਈ ਹਲਦੀ ਇਕ ਬਹੁਤ ਵੱਡਾ ਬਦਲ ਹੈ। ਇਸਨੂੰ ਬਚਾਉਣ ਲਈ ਕੱਚੀ ਹਲਦੀ ਦਾ ਟੁਕੜਾ ਜਾਂ ਪਾਉਡਰ, ਨਿੰਬੂ ਅਤੇ ਨਮਕ ਚਾਹੀਦਾ ਹੈ। ਦਿਮਾਗ ਦੀਆਂ ਬੀਮਾਰੀਆਂ ਦੂਰ ਕਰਨ ਵਿਚ ਹਲਦੀ ਸਹਾਇਕ ਹੈ। ਹਲਦੀ ਦੇ ਸੇਵਨ ਨਾਲ ਡਾਇਬਿਟੀਜ਼ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

© 2016 News Track Live - ALL RIGHTS RESERVED