ਤੀਜੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ ਨੇ ਪੰਜ ਵਿਕਟਾਂ ਗੁਆ ਕੇ 54 ਦੌੜਾਂ ਹੀ ਬਣਾਈਆਂ

Dec 28 2018 03:08 PM
ਤੀਜੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ ਨੇ ਪੰਜ ਵਿਕਟਾਂ ਗੁਆ ਕੇ 54 ਦੌੜਾਂ ਹੀ ਬਣਾਈਆਂ

ਮੈਲਬਰਨ:

ਆਸਟ੍ਰੇਲੀਆ ਨਾਲ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਤੇ ਭਾਰਤ ਦੀ ਪਕੜ ਮਜ਼ਬੂਤ ਹੋ ਗਈ ਹੈ। ਹਾਲਾਂਕਿ, ਇਸ ਸਮੇਂ ਦੂਜੀ ਪਾਰੀ ਸ਼ੁਰੂ ਹੋ ਗਈ ਹੈ ਤੇ ਭਾਰਤ ਦੀ ਅੱਧੀ ਟੀਮ ਆਊਟ ਵੀ ਹੋ ਚੁੱਕੀ ਹੈ ਪਰ ਭਾਰਤ ਕੋਲ ਆਸਟ੍ਰੇਲੀਆ ਵਿਰੁੱਧ 346 ਦੌੜਾਂ ਦੀ ਵੱਡੀ ਲੀਡ ਹਾਸਲ ਹੋ ਚੁੱਕੀ ਹੈ।
ਪਹਿਲੀ ਪਾਰੀ ਦੇ ਖੇਡ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਦੇ ਪੈਰ ਹੀ ਨਹੀਂ ਲੱਗਣ ਦਿੱਤੇ। ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਸਿਰਫ਼ 33 ਦੌੜਾਂ ਦੇ ਕੇ ਛੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਪੈਵੇਲੀਅਨ ਪਹੁੰਚਾਇਆ। ਰਵਿੰਦਰ ਜਡੇਜਾ ਨੇ ਦੋ ਤੇ ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਮੇਜ਼ਬਾਨ ਟੀਮ ਨੇ ਬੱਲੇਬਾਜ਼ਾਂ ਵਿੱਚੋਂ ਕੋਈ ਵੀ 22 ਦੌੜਾਂ ਤੋਂ ਵੱਧ ਨਹੀਂ ਬਣਾ ਸਕਿਆ।
ਹਾਲਾਂਕਿ, ਦੂਜੀ ਪਾਰੀ ਦੌਰਾਨ ਭਾਰਤ ਦੀ ਸ਼ੁਰੂਆਤ ਵੀ ਕਾਫੀ ਖ਼ਰਾਬ ਰਹੀ। ਤੀਜੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ ਨੇ ਪੰਜ ਵਿਕਟਾਂ ਗੁਆ ਕੇ 54 ਦੌੜਾਂ ਹੀ ਬਣਾਈਆਂ, ਇਸ ਨਾਲ ਆਸਟ੍ਰੇਲੀਆ ਵਿਰੁੱਧ ਭਾਰਤ ਦੀ ਕੁੱਲ ਲੀਡ 346 ਦੌੜਾਂ ਦੀ ਹੋ ਗਈ ਹੈ। ਪਹਿਲੀ ਪਾਰੀ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਮਿਅੰਕ ਅਗਰਵਾਲ (26 ਦੌੜਾਂ) ਤੇ ਰਿਸ਼ਭ ਪੰਤ (ਛੇ ਦੌੜਾਂ) 'ਤੇ ਖੇਡ ਰਹੇ ਹਨ। ਫਿਲਹਾਲ ਦੋ ਦਿਨਾਂ ਦੀ ਖੇਡ ਬਾਕੀ ਹੈ ਤੇ ਜੇਕਰ ਭਾਰਤੀ ਖਿਡਾਰੀ ਚੰਗੀ ਲੀਡ 'ਤੇ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਸੋਨੇ 'ਤੇ ਸੁਹਾਗਾ ਵਾਲੀ ਗੱਲ ਸਾਬਤ ਹੋ ਸਕਦੀ ਹੈ।

© 2016 News Track Live - ALL RIGHTS RESERVED