8 ਮੈਚਾਂ ਵਿੱਚੋਂ 7 ਮੈਚ ਹਾਰ ਕੇ ਅੰਕ ਸਾਰਨੀ ਵਿੱਚ ਸਭ ਤੋਂ ਹੇਠਾਂ ਬਿਰਾਜਮਾਨ

Apr 16 2019 03:41 PM
8 ਮੈਚਾਂ ਵਿੱਚੋਂ 7 ਮੈਚ ਹਾਰ ਕੇ ਅੰਕ ਸਾਰਨੀ ਵਿੱਚ ਸਭ ਤੋਂ ਹੇਠਾਂ ਬਿਰਾਜਮਾਨ

ਚੰਡੀਗੜ੍ਹ:

ਵਿਰਾਟ ਕੋਹਲੀ ਤੇ ਉਸ ਦੀ ਟੀਮ ਲਈ ਇਸ ਵਾਰ ਦਾ ਆਈਪੀਐਲ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ। 6 ਮੈਚਾਂ ਵਿੱਚ ਲਗਾਤਾਰ ਹਾਰ ਪਿੱਛੋਂ ਆਖ਼ਿਰਕਾਰ ਟੀਮ ਨੇ ਸੱਤਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ ਪਰ ਜਿਵੇਂ ਹੀ ਟੀਮ ਵਾਪਿਸ ਟਰੈਕ 'ਤੇ ਆਉਣ ਲੱਗੀ ਤਾਂ ਮੁੰਬਈ ਨੇ ਉਸ ਨੂੰ ਫਿਰ ਵੱਡਾ ਝਟਕਾ ਦੇ ਦਿੱਤਾ ਹੈ। ਟੀਮ ਆਪਣਾ 8ਵਾਂ ਮੈਚ ਵੀ ਹਾਰ ਗਈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ 8 ਮੈਚਾਂ ਵਿੱਚੋਂ 7 ਮੈਚ ਹਾਰ ਕੇ ਅੰਕ ਸਾਰਨੀ ਵਿੱਚ ਸਭ ਤੋਂ ਹੇਠਾਂ ਬਿਰਾਜਮਾਨ ਹੈ।
ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ ਆਖ਼ਰੀ ਓਵਰ ਵਿੱਚ ਖੇਡੀ ਹਾਰਦਿਕ ਪਾਂਡਿਆ ਦੀ ਪਾਰੀ ਦੇ ਸਹਾਰੇ ਰੌਇਲ ਚੈਲੇਂਜਰਸ ਬੰਗਲੌਰ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਾਂਡਿਆ ਨੇ 16 ਗੇਂਦਾਂ 'ਤੇ ਨਾਬਾਦ 37 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਾਨਖੇੜੇ ਸਟੇਡੀਅਮ ਵਿੱਚ ਖੇਡੇ ਮੈਚ ਦੌਰਾਨ ਬੰਗਲੌਰ ਵੱਲੋਂ ਅਬਰਾਹਮ ਡਿਵਿਲਿਅਰਸ (75) ਤੇ ਮੋਈਲ ਅਲੀ (50) ਦੀ ਅਰਧ ਸੈਂਕੜੀ ਪਾਰੀ ਦੇ ਸਹਾਰੇ 20 ਓਵਰਾਂ ਵਿੱਚ 171 ਦੌੜਾਂ ਬਣਾਈਆਂ ਸੀ।
ਇਸ ਲਕਸ਼ ਨੂੰ ਮੁੰਬਈ ਇੰਡੀਅਨਜ਼ ਨੇ 19 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਹਾਰਦਿਕ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਤੇ 2 ਛੱਕੇ ਮਾਰੇ। ਇਸ ਹਾਰ ਨੇ ਬੰਗਲੌਰ ਦੀ ਪਲੇਆਫ ਦੀ ਉਮੀਦ ਨੂੰ ਵੀ ਗਹਿਰੇ ਸੰਕਟ ਵਿੱਚ ਪਾ ਦਿੱਤਾ ਹੈ। ਅੱਠ ਮੈਚਾਂ ਵਿੱਚ ਇਹ ਉਸ ਦੀ ਸਤਵੀਂ ਹਾਰ ਹੈ।

© 2016 News Track Live - ALL RIGHTS RESERVED