ਇਹ ਵਰਲਡ ਕੱਪ ਧੋਨੀ ਲਈ ਆਖਰੀ ਮੈਚ ਹੋ ਸਕਦਾ

Jul 03 2019 06:09 PM
ਇਹ ਵਰਲਡ ਕੱਪ ਧੋਨੀ ਲਈ ਆਖਰੀ ਮੈਚ ਹੋ ਸਕਦਾ

ਨਵੀਂ ਦਿੱਲੀ:

ਵਰਲਡ ਕੱਪ ਕ੍ਰਿਕਟ 2019 ‘ਚ ਭਾਰਤੀ ਕ੍ਰਿਕਟ ਟੀਮ ਆਪਣਾ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਐਮਐਸ ਧੋਨੀ ਦੇ ਫੈਨਸ ਲਈ ਬੁਰੀ ਖ਼ਬਰ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ ਇਹ ਵਰਲਡ ਕੱਪ ਧੋਨੀ ਲਈ ਆਖਰੀ ਮੈਚ ਹੋ ਸਕਦਾ ਹੈ। ਰਿਪੋਰਟ ਦਾ ਦਾਅਵਾ ਹੈ ਕਿ ਜੇਕਰ ਕੋਹਲੀ ਦੀ ਕਪਤਾਨੀ ‘ਚ ਭਾਰਤ ਵਰਲਡ ਕੱਪ ਜਿੱਤਦਾ ਹੈ ਤਾਂ ਇਹ ਧੋਨੀ ਲਈ ਸ਼ਾਨਦਾਰ ਵਿਦਾਈ ਹੋਵੇਗੀ।
ਨਿਊਜ਼ ਏਜੰਸੀ ਨੂੰ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਤੁਸੀਂ ਧੋਨੀ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਲੱਗਦਾ ਹੈ ਕਿ ਇਸ ਵਰਲਡ ਕੱਪ ਤੋਂ ਬਾਅਦ ਉਹ ਟੀਮ ਇੰਡੀਆ ਦੀ ਜਰਸੀ ‘ਚ ਖੇਡਣਗੇ। ਇੱਥੇ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਧੋਨੀ ਨੇ ਤਿੰਨਾਂ ਫਾਰਮੈਟਸ ਦੀ ਕਪਤਾਨੀ ਛੱਡਣ ਦਾ ਫੈਸਲਾ ਵੀ ਅਚਾਨਕ ਲਿਆ ਸੀ। ਇਸ ਲਈ ਉਨ੍ਹਾਂ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਮੁਸ਼ਕਲ ਹੈ।”
ਅਗਲੇ ਸਾਲ ਟੀ-20 ਵਰਲਡ ਕੱਪ ਆਸਟ੍ਰੇਲੀਆ ‘ਚ ਹੋਣਾ ਹੈ। ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ‘ਚ ਬਦਲਾਅ ਦਾ ਸਿਲਸਿਲਾ ਇਸ ਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਵੇਗਾ। ਇਸ ਕਰਕੇ ਨਵੇਂ ਖਿਡਾਰੀਆਂ ਨੂੰ ਪਰਖਣ ਲਈ ਪੂਰਾ ਸਮਾਂ ਚਾਹੀਦਾ ਹੈ।
ਉਧਰ, ਧੋਨੀ ਦੇ ਸਨਿਆਸ ਦਾ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਇਸ ਲਈ ਇਸ ਬਾਰੇ ਕੋਈ ਵੀ ਆਫੀਸ਼ੀਅਲੀ ਬਿਆਨ ਨਹੀਂ ਦੇਣਾ ਚਾਹੁੰਦਾ। ਵਿਸ਼ਵ ਕੱਪ ਦੇ ਸੱਤ ਮੈਚਾਂ ‘ਚ ਧੋਨੀ 93 ਦੇ ਸਟ੍ਰਾਈਕ ਰੇਟ ਨਾਲ 223 ਦੌੜਾਂ ਬਣਾਈਆਂ ਹਨ । ਹੁਣ ਸਟ੍ਰਾਈਕ ਰੇਟ ਕਰਨ ਤੇ ਵੱਡੇ ਸ਼ੌਟ ਖੇਡਣ ਦੀ ਉਨ੍ਹਾਂ ਦੀ ਤਾਕਤ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

© 2016 News Track Live - ALL RIGHTS RESERVED