ਖ਼ਾਲਸਾ ਏਡ ਨੇ ਮੁਸਲਮਾਨਾਂ ਲਈ ਲੰਗਰ ਲਾਏ ਤੇ ਨਾਲ ਹੀ ਕੁਰਾਨ ਸ਼ਰੀਫ ਵੀ ਵੰਡੀਆਂ

May 13 2019 01:40 PM
ਖ਼ਾਲਸਾ ਏਡ ਨੇ ਮੁਸਲਮਾਨਾਂ ਲਈ ਲੰਗਰ ਲਾਏ ਤੇ ਨਾਲ ਹੀ ਕੁਰਾਨ ਸ਼ਰੀਫ ਵੀ ਵੰਡੀਆਂ

ਬਗ਼ਦਾਦ:

ਯੂਕੇ ਤੋਂ ਉੱਠ ਕੇ ਪੂਰੀ ਦੁਨੀਆ 'ਚ ਫੈਲੀ ਸੰਸਥਾ ਖਾਲਸਾ ਏਡ ਨੇ ਇਰਾਕ ਦੇ ਸ਼ਰਨਾਰਥੀ ਕੈਂਪਾਂ ਵਿੱਚ ਮੁਸਲਮਾਨਾਂ ਦੀਆਂ ਧਾਰਮਿਕ ਤੇ ਸਰੀਰਕ ਲੋੜਾਂ ਪੂਰੀਆਂ ਕੀਤੀਆਂ। ਖ਼ਾਲਸਾ ਏਡ ਨੇ ਮੁਸਲਮਾਨਾਂ ਲਈ ਲੰਗਰ ਲਾਏ ਤੇ ਨਾਲ ਹੀ ਕੁਰਾਨ ਸ਼ਰੀਫ ਵੀ ਵੰਡੀਆਂ।
ਖ਼ਾਲਸਾ ਏਡ ਨੇ ਇਹ ਕੰਮ ਰਮਜ਼ਾਨ ਦੇ ਮਹੀਨੇ ਵਿੱਚ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਸੰਸਥਾ ਦੇ ਇਸ ਕੰਮ ਦੀ ਖ਼ੂਬ ਸ਼ਲਾਘਾ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਰ ਸਾਜਿਦ ਵਾਨੀ ਨੇ ਲਿਖਿਆ ਕਿ ਇਹ ਪ੍ਰੇਰਨਾਦਾਇਕ ਹੈ। ਇੱਕ ਹੋਰ ਯੂਜ਼ਰ ਹਰਜਿੰਦਰ ਸਿੰਘ ਕੁਕਰੇਜਾ ਨੇ ਲਿਖਿਆ ਹੈ ਕਿ ਮੁਸਲਿਮ ਸ਼ਰਨਾਰਥੀ ਕੈਂਪਾਂ ਵਿੱਚ ਕੁਰਾਨ ਤੇ ਖਾਣਾ ਵੰਡਣਾ, ਸਾਰੇ ਧਰਮਾਂ ਵਿੱਚ ਆਪਸੀ ਨਿੱਘ ਨੂੰ ਦਰਸਾਉਂਦਾ ਹੈ।
ਇਹ ਸੰਸਥਾ ਪਿਛਲੇ ਸਮੇਂ ਦੌਰਾਨ ਮੱਧ-ਪੂਰਬੀ ਤੇ ਯੂਰਪ ਦੇ ਲੋਕਾਂ ਦੀ ਮਦਦ ਕਰ ਚੁੱਕਿਆ ਹੈ। ਭਾਰਤ, ਬੰਗਲਾਦੇਸ਼, ਮਿਆਂਮਾਰ ਤੇ ਨੇਪਾਲ ਵਿੱਚ ਵੀ ਕੁਦਰਤੀ ਕਰੋਪੀ ਤੇ ਹੋਰ ਮੁਸ਼ਕਲ ਹਾਲਾਤ ਸਮੇਂ ਖ਼ਾਲਸਾ ਏਡ ਦੇ ਲੰਗਰਾਂ ਦੀ ਸ਼ਲਾਘਾ ਪੂਰੀ ਦੁਨੀਆ ਨੇ ਕੀਤੀ ਹੈ। ਇਸ ਸਮੇਂ ਖ਼ਾਲਸਾ ਏਡ ਓਡੀਸ਼ਾ 'ਚ ਤੂਫ਼ਾਨ ਫਾਨੀ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਮਦਦ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਕੇ ਕਰ ਰਹੇ ਹਨ। ਹੁਣ ਸੰਸਥਾ ਨੇ ਦੂਜੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਨਿਵੇਕਲੀ ਮਿਸਾਲ ਕਾਇਮ ਕਰ ਦਿੱਤੀ ਹੈ।

 

© 2016 News Track Live - ALL RIGHTS RESERVED