ਪ੍ਰਵਾਸੀਆਂ ਦੀ ਸਮੱਸਿਆ ਸਾਡੇ ਸਿਸਟਮ 'ਤੇ ਭਾਰੀ ਪੈ ਰਹੀ ਹੈ

Apr 06 2019 03:51 PM
ਪ੍ਰਵਾਸੀਆਂ ਦੀ ਸਮੱਸਿਆ ਸਾਡੇ ਸਿਸਟਮ 'ਤੇ ਭਾਰੀ ਪੈ ਰਹੀ ਹੈ

ਵਾਸ਼ਿੰਗਟਨ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਦੇ ਮੁੱਦਿਆਂ ਦੀ ਵਰਤੋਂ ਕਰ 2020 ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਮਜ਼ਬੂਤੀ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਹਾਲ ਹੀ ਵਿੱਚ ਉਹ ਅਮੀਰੀਕੀ ਸੀਮਾ 'ਤੇ ਤਾਇਨਾਤ ਬਾਰਡਰ ਪੈਟਰੋਲ ਏਜੰਟਾਂ ਨੂੰ ਮਿਲਣ ਬਾਰਡਰ 'ਤੇ ਪਹੁੰਚੇ।
ਫ਼ੌਜੀਆਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਪ੍ਰਵਾਸੀਆਂ ਦੀ ਸਮੱਸਿਆ ਸਾਡੇ ਸਿਸਟਮ 'ਤੇ ਭਾਰੀ ਪੈ ਰਹੀ ਹੈ ਤੇ ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਟਰੰਪ ਨੇ ਮੈਕਸਿਕੋ ਵਿੱਚ ਅਮਰੀਕੀ ਸਰਹੱਦ ਨਾਲ ਲੱਗਦੇ ਮੈਕਸੀਕੈਲੀ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ, ਹੁਣ ਅਸੀਂ ਹੋਰ ਲੋਕਾਂ ਨੂੰ ਇੱਥੇ ਨਹੀਂ ਰੱਖ ਸਕਦੇ। ਬਿਹਤਰ ਹੋਵੇਗਾ ਤੁਸੀਂ ਵਾਪਸ ਪਰਤ ਜਾਓ।
ਉੱਧਰ, ਟਰੰਪ ਵੱਲੋਂ ਫਰਵਰੀ ਵਿੱਚ ਐਮਰਜੈਂਸੀ ਐਲਾਨੇ ਜਾਣ ਦੇ ਫੈਸਲੇ 'ਤੇ ਕੇਸ ਦਰਜ ਹੋ ਗਿਆ ਹੈ। ਅਮਰੀਕੀ ਕਾਂਗਰਸ ਯਾਨੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੇਜ਼ੇਂਟੇਟਿਵਸ ਨੇ ਸਰਹੱਦ 'ਤੇ ਕੰਧ ਉਸਾਰਨ ਲਈ ਟਰੰਪ ਦੇ ਫੈਸਲੇ ਨੂੰ ਰੋਕਣ ਲਈ ਇੱਕ ਫੈਡਰਲ ਮੁਕੱਦਮਾ ਦਾਇਰ ਕਰ ਦਿੱਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਸਰਹੱਦ 'ਤੇ ਕੰਧ ਉਸਾਰਨ ਲਈ ਐਮਰਜੈਂਸੀ ਲਾ ਕੇ ਆਪਣੀਆਂ ਸੰਵਿਧਾਨਕ ਤਾਕਤਾਂ ਦੀ ਨਾਜਾਇਜ਼ ਵਰਤੋਂ ਕੀਤੀ ਹੈ। ਟਰੰਪ ਨੇ ਮੈਕਸਿਕੋ ਸਰਹੱਦ 'ਤੇ ਕੰਧ ਉਸਾਰਨ ਲਈ ਫੰਜ ਇਕੱਠੇ ਕਰਨ ਖਾਤਰ ਐਮਰਜੈਂਸੀ ਐਲਾਨੀ ਸੀ। ਦੇਸ਼ ਦੇ ਰੱਖਿਆ ਵਿਭਾਗ ਯਾਨੀ ਪੈਂਟਾਗਨ ਨੇ ਇਸ ਕੰਧ ਲਈ ਇੱਕ ਅਰਬ ਡਾਲਰ ਦੀ ਰਕਮ ਜਾਰੀ ਕਰ ਦਿੱਤੀ ਹੈ। ਪਰ ਜੇਕਰ ਅਮਰੀਕੀ ਸੰਸਦ ਨੇ ਕੰਧ ਦੀ ਉਸਾਰੀ ਲਈ 5.7 ਬਿਲੀਅਨ ਡਾਲਰ ਯਾਨੀ 40,000 ਕਰੋੜ ਰੁਪਏ ਜਾਰੀ ਨਹੀਂ ਕੀਤੇ ਤਾਂ ਮੁੜ ਤੋਂ ਸ਼ੱਟਡਾਊਨ ਕੀਤਾ ਜਾਵੇਗਾ।

© 2016 News Track Live - ALL RIGHTS RESERVED