ਚੀਨ ਨੇ 26/11 ਅੱਤਵਾਦੀ ਹਮਲੇ ਨੂੰ 11 ਸਾਲ ਬਾਅਦ ‘ਸਭ ਤੋਂ ਖ਼ਤਰਨਾਕ’ ਹਮਲਿਆਂ ‘ਚ ਇੱਕ ਕਰਾਰ ਦਿੱਤਾ

Mar 19 2019 03:42 PM
ਚੀਨ ਨੇ 26/11 ਅੱਤਵਾਦੀ ਹਮਲੇ ਨੂੰ 11 ਸਾਲ ਬਾਅਦ ‘ਸਭ ਤੋਂ ਖ਼ਤਰਨਾਕ’ ਹਮਲਿਆਂ ‘ਚ ਇੱਕ ਕਰਾਰ ਦਿੱਤਾ

ਬੀਜਿੰਗ:

ਚੀਨ ਨੇ 2008 ‘ਚ ਮੁੰਬਈ ‘ਚ ਹੋਏ 26/11 ਅੱਤਵਾਦੀ ਹਮਲੇ ਨੂੰ 11 ਸਾਲ ਬਾਅਦ ‘ਸਭ ਤੋਂ ਖ਼ਤਰਨਾਕ’ ਹਮਲਿਆਂ ‘ਚ ਇੱਕ ਕਰਾਰ ਦਿੱਤਾ ਹੈ। ਲਸ਼ਕਰ-ਏ-ਤੋਇਬਾ ਨੇ ਮੁੰਬਈ ‘ਚ ਤਾਜ ਹੋਟਲ ਸਮੇਤ ਕੁਝ ਥਾਂਵਾਂ ‘ਤੇ ਹਮਲਾ ਕੀਤਾ ਸੀ ਜਿਸ ‘ਚ 166 ਲੋਕ ਮਾਰੇ ਗਏ ਸੀ। ਚੀਨ ਨੇ ਸ਼ਿਆਨਜਿਆਂਗ ਖੇਤਰ ‘ਚ ਚਲ ਰਹੀ ਅੱਤਵਾਦੀ ਵਿਰੋਧੀ ਕਾਰਵਾਈ ਬਾਰੇ ਜਾਰੀ ਸ਼ਵੇਤ ਪੱਤਰ ‘ਚ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੁਨੀਆ ‘ਚ ਅੱਤਵਾਦ ਦੇ ਫੈਲਣ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
ਇਸ ਪੱਤਰ ਨੂੰ ਅਜਿਹੇ ਸਮੇਂ ‘ਚ ਜਾਰੀ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੂਰੈਸ਼ੀ ਚੀਨ ਦੀ ਯਾਤਰਾ ‘ਤੇ ਹੈ। ਇਸ ਚਿੱਠੀ ‘ਚ ਕਿਹਾ ਗਿਆ ਕਿ ਵਿਸ਼ਵ ‘ਚ ਅੱਤਵਾਦ ਨੇ ਸ਼ਾਂਤੀ ਅਤੇ ਵਿਕਾਸ ਲਈ ਕਾਫੀ ਖ਼ਤਰਾ ਪੈਦਾ ਕੀਤਾ ਹੈ। ਅੱਤਵਾਦ ਨੇ ਲੋਕਾਂ ਦੇ ਜ਼ਿੰਦਗੀ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ।
ਸ਼ਵੇਤ ਪੱਤਰ ‘ਚ ਚੀਨ ਨੇ ਅੱਤਵਾਦ ਦੀ ਸਮਸਿਆ ਨੂੰ ਉਦੋਂ ਚੁੱਕਿਆ ਹੈ ਜਦੋ ਕੁਝ ਦਿਨ ਪਹਿਲੀ ਹੀ ਚੀਨ ਨੇ ਸੰਯੂਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਪਾਕਿਸਤਾਨ ਸਥਿਤ ਜੈਸ਼-ਏ-ਮੁਹਮੰਦ ਦੇ ਮੁੱਖੀ ਮਸੂਦ ਅਜਹਰ ਨੂੰ ਗਲੋਬਲ ਅੱਤਵਾਦੀ ਕਰਾਰ ਦੇਣ ‘ਤੇ ਤਕਨੀਤੀ ਰੋਕ ਲੱਾਗ ਰੱਖੀ ਹੈ। ਚੀਨ ਦੇ ਇਸ ਕਦਮ ਨਾਲ ਭਾਰਤ ਕਾਫੀ ਨਾਰਾਜ਼ ਹੈ।
ਮੁੰਬਈ  ਅੱਤਵਾਦੀ ਹਮਲੇ ‘ਚ ਨੌ ਅੱਤਵਾਦੀ ਪੁਲਿਸ ਹੱਥੋਂ ਮਾਰੇ ਗਏ ਸੀ ਜਦਕਿ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਪੁਲਿਸ ਨੇ ਜ਼ਿੰਦਾ ਫੜੀਆ ਸੀ। ਮੁੰਬੲ ਿਅੱਤਵਾਦੀ ਹਮਲੇ ਦਾ ਮੁੱਖੀ ਹਾਫਿਜ਼ ਸਈਦ ਪਾਕਿਸਤਾਨ ‘ਚ ਖੁਲ੍ਹੇਆਮ ਘੁੰਮ ਰਿਹਾ ਹੈ। ਅਮਰੀਕਾ ਨੇ ਸਈਦ ਨੂੰ ਫੜ੍ਹਣ ਵਾਲੇ ਵਿਅਕਤੀ ਨੂੰ ਇੱਕ ਡਾਲਰ ਦਾ ਇਨਾਮੀ ਰਾਸ਼ੀ ਦਾ ਐਲਾਨ ਵੀ ਕੀਤਾ ਹੋਇਆ ਹੈ।

© 2016 News Track Live - ALL RIGHTS RESERVED