ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ

May 03 2019 04:16 PM
ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ

ਲਿੰਗਟਨ:

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਰਡਰਨ ਤੇ ਗੇਫੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੇਮੀ ਜੋੜਾ ਈਸਟਰ ਦੀਆਂ ਛੁੱਟੀਆਂ ਦੌਰਾਨ ਵਿਆਹ ਕਰਨ ਵਾਲੇ ਹਨ। ਇਨ੍ਹਾਂ ਦੀ ਇੱਕ ਬੇਟੀ ਨੀਵ ਵੀ ਹੈ।
ਉਨ੍ਹਾਂ ਨੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜਿਵੇਂ ਵਿਆਹ ਦੀ ਤਾਰੀਖ ਤੇ ਵਿਆਹ ਦਾ ਪ੍ਰਸਤਾਵ ਕਿਸ ਨੇ ਕਿਹਨੂੰ ਭੇਜਿਆ, ਕੁਝ ਨਹੀਂ ਦੱਸਿਆ। ਬੁਲਾਰੇ ਨੇ ਕਿਹਾ, “ਮੈਂ ਇਸ ਤੋਂ ਇਲਾਵਾ ਕੁਝ ਨਹੀਂ ਕਹਿ ਸਕਦਾ, ਦੋਵਾਂ ਨੇ ਮੰਗਣੀ ਕਰ ਲਈ ਹੈ ਤੇ ਇਹ ਈਸਟਰ ‘ਤੇ ਹੋਇਆ।”
ਅਰਡਰਨ ਨੇ ਪਿਛਲੇ ਸਾਲ ਜੂਨ ‘ਚ ਨੀਵ ਨੂੰ ਜਨਮ ਦਿੱਤਾ ਸੀ। ਉਹ ਆਪਣੇ ਪ੍ਰਧਾਨ ਮੰਤਰੀ ਅਹੁਦੇ ‘ਤੇ ਰਹਿੰਦਿਆਂ ਬੱਚੇ ਨੂੰ ਜਨਮ ਦੇਣ ਵਾਲੀ ਦੁਨੀਆ ਦੀ ਦੂਜੀ ਪ੍ਰਧਾਨ ਮੰਤਰੀ ਹੈ।

© 2016 News Track Live - ALL RIGHTS RESERVED