‘ਮੋਦੀ ਹੈ ਤਾਂ ਮੁਮਕਿਨ ਹੈ’ ਦੇ ਨਾਰੇ ਲਗਾਏ

Jun 13 2019 03:42 PM
‘ਮੋਦੀ ਹੈ ਤਾਂ ਮੁਮਕਿਨ ਹੈ’ ਦੇ ਨਾਰੇ ਲਗਾਏ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਚੋਣ ਨਾਰਾ ਅਮਰੀਕੀ ਮੰਤਰੀ ਦੇ ਦਿਲ ਨੂੰ ਛੁਹ ਗਿਆ ਹੈ। ਇਸੇ ਲਈ ਤਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਈ ‘ਮੋਦੀ ਹੈ ਤਾਂ ਮੁਮਕਿਨ ਹੈ’ ਦੇ ਨਾਰੇ ਲਗਾਏ। ਮਾਈਕ ਪੋਂਪਿਓ ਨੇ ਬੁਧਵਾਰ ਨੂੰ ਯੂਐਸ-ਇੰਡੀਆ ਬਿਜਨਸ ਕਾਉਂਸਿਲ ਦੇ ਇੰਡੀਆ ਆਈਡੀਆਜ਼ ਸਮੇਲਨ ‘ਚ ਕਿਹਾ, “ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ, ‘ਮੋਦੀ ਹੈ ਤਾਂ ਮੁਮਕਿਨ ਹੈ’, ਮੈਂ ਵੀ ਭਾਰਤ ਅਤੇ ਅਮਰੀਕਾ ‘ਚ ਸੰਬੰਧ ਨੂੰ ਅੱਗੇ ਵਧਦਾ ਦੇਖ ਰਿਹਾ ਹਾਂ”।
ਉਨ੍ਹਾਂ ਕਿਹਾ, “ਮੈਂ ਇਸ ਮਹੀਨੇ ਦੇ ਆਖਰ ‘ਚ ਨਵੀਂ ਦਿੱਲੀ ਦਾ ਦੌਰਾ, ਪੀਐਮ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੇਯਸ਼ੰਕਰ ਨੂੰ ਮਿਲਣ ਲਈ ਉਤਸ਼ਾਹਿਤ ਹਾਂ”। ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪਿਓ 24 ਤੋਂ 30 ਜੂਨ ਤਕ ਭਾਰਤ, ਸ੍ਰੀਲੰਕਾ, ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ।
ਅਮਰੀਕੀ ਵਿਦੇਸ਼ ਮੰਤਰੀ ਅਜਿਹੇ ਸਮੇਂ ਭਾਰਤ ਦਾ ਦੌਰਾ ਕਰ ਰਹੇ ਹਨ ਜਦੋ ਹਾਲ ਹੀ ‘ਚ ਅਮਰੀਕੀ ਪ੍ਰਸਾਸ਼ਨ ਨੇ ਭਾਰਤੀ ਉਤਪਾਦਾਂ ਤੋਂ ਜੀਐਸਪੀ ਵਾਪਸ ਲੈਣ ਫੈਸਲਾ ਕੀਤਾ ਹੈ।

© 2016 News Track Live - ALL RIGHTS RESERVED