ਕੈਨੇਡੀਅਨ ਟੂਰਿਸਟ ਨਾਲ ਬਲਾਤਕਾਰ ਦੇ ਮਾਮਲੇ ‘ਚ 7 ਸਾਲ ਕੈਦ ਦੀ ਸਜ਼ਾ

Feb 01 2019 03:57 PM
ਕੈਨੇਡੀਅਨ ਟੂਰਿਸਟ ਨਾਲ ਬਲਾਤਕਾਰ ਦੇ ਮਾਮਲੇ ‘ਚ 7 ਸਾਲ ਕੈਦ ਦੀ ਸਜ਼ਾ

ਓਟਾਵਾ:

ਫਰਾਂਸ ‘ਚ ਦੋ ਪੁਲਿਸ ਅਫਸਰਾਂ ਨੂੰ ਕੈਨੇਡੀਅਨ ਟੂਰਿਸਟ ਨਾਲ ਬਲਾਤਕਾਰ ਦੇ ਮਾਮਲੇ ‘ਚ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਦਾ ਕਹਿਣਾ ਸੀ ਕਿ ਉਸ ਦੀ ਮੁਲਾਕਾਤ ਇੱਕ ਅਫਸਰਾਂ ਦੇ ਗਰੁੱਪ ਨਾਲ ਅਪ੍ਰੈਲ 2014 ‘ਚ ਸੀਏਨ ਦਰਿਆ ਕੋਲ ਆਇਰਿਸ਼ ਪੱਬ ‘ਚ ਹੋਈ ਸੀ। ਜਦ ਉਨ੍ਹਾਂ ਇਕੱਠਿਆਂ ਕੁਝ ਡਰਿੰਕਸ ਲਏ ਤਾਂ ਅਫਸਰਾਂ ਨੇ ਮਹਿਲਾ ਨੂੰ ਹੈੱਡਕੁਆਟਰ ਵਿਖਾਉਣ ਦੀ ਗੱਲ ਕਹੀ।
ਮਹਿਲਾ ਦਾ ਕਹਿਣਾ ਹੈ ਕਿ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ। ਜੱਜਾਂ ਨੇ ਸ਼ੁਰੂਆਤੀ ਦੌਰ ‘ਚ ਕੇਸ ਨੂੰ ਤਰਜੀਹ ਨਹੀਂ ਦਿੱਤੀ, ਪਰ ਪੈਰਿਸ ਦੇ ਵਕੀਲ ਤੇ ਮਹਿਲਾ ਨੇ ਬਾਅਦ ‘ਚ ਆਪਣੀ ਅਪੀਲ ਜਿੱਤ ਲਈ।

© 2016 News Track Live - ALL RIGHTS RESERVED