1995 ਤਕ ਘਰੇਲੂ ਚਿੜੀਆਂ ਦੀ ਗਿਣਤੀ ਵਿੱਚ 71 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ

Jul 20 2019 02:50 PM
1995 ਤਕ ਘਰੇਲੂ ਚਿੜੀਆਂ ਦੀ ਗਿਣਤੀ ਵਿੱਚ 71 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ

ਨਵੀਂ ਦਿੱਲੀ:

ਲੰਦਨ ‘ਚ 1995 ਤਕ ਘਰੇਲੂ ਚਿੜੀਆਂ ਦੀ ਗਿਣਤੀ ਵਿੱਚ 71 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦਾ ਕਾਰਨ ਹੈਰਾਨ ਕਰਨ ਵਾਲਾ ਹੈ। ਹਾਲ ਹੀ ‘ਚ ਹੋਈ ਰਿਸਰਚ ‘ਚ ਚਿੜੀਆਂ ਦੀ ਘਟਦੀ ਗਿਣਤੀ ਦਾ ਕਾਰਨ ਏਵੀਅਨ ਮਲੇਰੀਆ ਨੂੰ ਦੱਸਿਆ ਗਿਆ ਹੈ। ਇਸ ਦਾ ਪਤਾ ਲਾਉਣ ਲਈ ਲੰਦਨ ਜਿਓਲੌਜੀਕਲ ਸੁਸਾਈਟੀ ਤੇ ਬ੍ਰਿਟਿਸ਼ ਟਰੱਸਟ ਆਰਨੀਥੌਲਾਜੀ ਨੇ ਮਿਲ ਕੇ ਰਿਸਰਚ ਕੀਤੀ ਸੀ।
ਖੋਜੀਆਂ ਨੇ ਲੰਦਨ 'ਚ 11 ਥਾਵਾਂ ਤੋਂ ਨਵੰਬਰ 2006 ਤੋਂ ਸਤੰਬਰ 2009 ਤਕ ਦਾ ਡਾਟਾ ਇਕੱਠਾ ਕੀਤਾ। ਇਹ ਥਾਂ ਚਿੜੀਆਂ ਦੀ ਬ੍ਰੀਡਿੰਗ ਕਾਲੋਨੀ ਮੰਨੀ ਜਾਂਦੀ ਹੈ। ਇੱਕ ਤੋਂ ਦੂਜੀ ਥਾਂ ‘ਚ 4 ਕਿਮੀ ਦਾ ਫਰਕ ਸੀ ਤਾਂ ਜੋ ਵੱਖ-ਵੱਖ ਚਿੜੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਆਪਣੀ ਰਿਪੋਰਟ ‘ਚ ਖੋਜੀਆਂ ਨੇ ਨਰ ਚਿੜੀਆਂ ਦੀ ਗਿਣਤੀ ਨੂੰ ਖਾਸ ਕਰ ਸ਼ਾਮਲ ਕੀਤਾ। ਇਸ ਤੋਂ ਬਾਅਦ ਇਨ੍ਹਾਂ ਦੇ ਮਲ ਤੇ ਬੱਲਡ ਦੇ ਸੈਂਪਲ ਲਏ ਗਏ। ਇਸ ਤੋਂ ਬਾਅਦ ਸਾਹਮਣੇ ਆਇਆ ਕਿ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਗਈ ਹੈ। 74 ਫੀਸਦ ਚਿੜੀਆਂ ਮਲੇਰੀਆ ਨਾਲ ਜੂਝ ਰਹੀਆਂ ਸੀ। ਸਭ ‘ਚ ਬੈਕਟੀਰੀਆ ਫੈਲਣ ਦਾ ਪੱਧਰ ਵੱਖ-ਵੱਖ ਸੀ।
ਪੰਛੀਆਂ ‘ਚ ਹੋਣ ਵਾਲੇ ਪਲਾਸਮੋਡੀਅਮ ਰੇਲੀਕਟਮ ਜੋ ਇੱਕ ਮਲੇਰੀਆ ਹੈ, ਕਰਕੇ ਇਨ੍ਹਾਂ ਦੀ ਗਿਣਤੀ ‘ਚ ਲਗਾਤਾਰ ਕਮੀ ਆ ਰਹੀ ਹੈ। ਇਸ ਬਿਮਾਰੀ ਨਾਲ ਪੀੜਤ ਚਿੜੀਆਂ ਦੀ ਜਿਨ੍ਹਾਂ ਦੀ ਉਮਰ ਘੱਟ ਸੀ, ਉਨ੍ਹਾਂ ਦੀ ਗਿਣਤੀ ਜ਼ਿਆਦਾ ਸੀ, ਉਨ੍ਹਾਂ ‘ਚ ਇਹ ਬਿਮਾਰੀ ਦਾ ਪੱਧਰ ਜ਼ਿਆਦਾ ਦੀ। ਇਸ ਬਿਮਾਰੀ ਨਾਲ ਚਿੜੀਆਂ ਦੀ ਕਈ ਕਿਸਮਾਂ ਪ੍ਰਭਾਵਿਤ ਹੋਇਆ। ਇਹ ਮਲੇਰੀਆ ਮੱਛਰ ਦੇ ਕੱਟਣ ਨਾਲ ਚਿੜੀਆਂ ਤਕ ਪਹੁੰਚਿਆ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED