8 ਚਮਚੇ, ਦੋ ਪੇਚਕਸ , 2 ਟੂਥਬ੍ਰਸ਼ ਅਤੇ ਇੱਕ ਸਬਜ਼ੀ ਕੱਟਣ ਵਾਲਾ ਚਾਕੂ ਨਿਗਲ ਲਿਆ

8 ਚਮਚੇ, ਦੋ ਪੇਚਕਸ , 2 ਟੂਥਬ੍ਰਸ਼ ਅਤੇ ਇੱਕ ਸਬਜ਼ੀ ਕੱਟਣ ਵਾਲਾ ਚਾਕੂ ਨਿਗਲ ਲਿਆ

ਸ਼ਿਮਲਾ:

ਹਿਮਾਚਲ ਪ੍ਰਦੇਸ਼ ਦੇ 35 ਸਾਲਾ ਵਿਅਕਤੀ ਨੇ 8 ਚਮਚੇ, ਦੋ ਪੇਚਕਸ , 2 ਟੂਥਬ੍ਰਸ਼ ਅਤੇ ਇੱਕ ਸਬਜ਼ੀ ਕੱਟਣ ਵਾਲਾ ਚਾਕੂ ਨਿਗਲ ਲਿਆ। ਮੰਡੀ ਦੇ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਮਰੀਜ਼ ਨੂੰ ਭਰਤੀ ਕੀਤਾ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਢਿੱਡ ਚੋਂ ਇਹ ਸਭ ਚੀਜ਼ਾਂ ਕੱਢੀਆਂ।
ਨਿਊਜ਼ ਏਜੰਸੀ ਏਐਨਆਈ ਨੇ ਡਾ, ਨਿਖਿਲ ਦੇ ਹਵਾਲੇ ਤੋਂ ਕਿਹਾ, “ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕੁਝ ਧਾਤਾਂ ਦੀ ਚੀਜ਼ਾਂ ਵਿਅਕਤੀ ਦੇ ਢਿੱਡ ‘ਚ ਸੀ। ਸਾਡੀ ਸਰਜਨ ਟੀਮ ਨੇ ਉਸ ਦਾ ਆਪ੍ਰੇਸ਼ਨ ਕੀਤਾ। ਹੁਣ ਮਰੀਜ਼ ਦੀ ਹਾਲਤ ਠੀਕ ਹੈ।”
ਡਾ ਨਿਖਿਲ ਨੇ ਅੱਗੇ ਕਿਹਾ ਕਿ ਮਰੀਜ਼ ਨੂੰ ਇੱਕ ਦਿਮਾਗੀ ਬਿਮਾਰੀ ਹੈ ਕਿਉਂਕਿ ਇੱਕ ਆਮ ਵਿਅਕਤੀ ਚਮਚ, ਚਾਕੂ ਨਹੀਂ ਖਾ ਸਕਦਾ। ਉਨ੍ਹਾਂ ਨੇ ਮਾਮਲੇ ਨੂੰ ਕਾਫੀ ਅਨੋਖਾ ਦੱਸਿਆ। ਇਸ ਘਟਨਾ ਨੇ ਨਾ ਸਿਰਫ ਡਾਕਟਰਾਂ ਨੂੰ ਸਗੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED