ਔਰਤ ਦੇ ਢਿੱਡ ਵਿੱਚੋਂ ਡੇਢ ਕਿਲੋ ਗਹਿਣੇ ਤੇ 60 ਸਿੱਕੇ ਕੱਢੇ

ਔਰਤ ਦੇ ਢਿੱਡ ਵਿੱਚੋਂ ਡੇਢ ਕਿਲੋ ਗਹਿਣੇ ਤੇ 60 ਸਿੱਕੇ ਕੱਢੇ

ਨਵੀਂ ਦਿੱਲੀ:

ਮਾਨਸਿਕ ਤੌਰ ‘ਤੇ ਬਿਮਾਰ ਇੱਕ ਔਰਤ ਦੇ ਢਿੱਡ ਵਿੱਚੋਂ ਡੇਢ ਕਿਲੋ ਗਹਿਣੇ ਤੇ 60 ਸਿੱਕੇ ਕੱਢੇ ਗਏ ਹਨ। ਆਪ੍ਰੇਸ਼ਨ ਕਰ ਡਾਕਟਰਾਂ ਨੇ ਔਰਤ ਦੇ ਢਿੱਡ ਵਿੱਚੋਂ ਇਹ ਸਭ ਕੱਢਿਆ ਹੈ। ਇਸ ‘ਚ ਨੱਕ, ਕੰਨ, ਗਲ ਤੇ ਪੈਰਾਂ ਦੇ ਗਹਿਣੇ ਸ਼ਾਮਲ ਹਨ।
ਢਿੱਡ ਤੋਂ ਬਾਹਰ ਕੱਢੇ ਗਹਿਣਿਆਂ ਦਾ ਵਜ਼ਨ ਇੱਕ ਕਿੱਲੋ 680 ਗ੍ਰਾਮ ਹੈ। ਵੀਰਭੂਮ ਦੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਆਪ੍ਰੇਸ਼ਨ ਕਰ ਡਾਕਟਰਾਂ ਨੇ ਗਹਿਣੇ ਕੱਢੇ। ਔਰਤ ਦਾ ਨਾਂ ਰੁਨੀ ਖਾਤੂਨ ਹੈ ਜਿਸ ਦੀ ਉਮਰ 22 ਸਾਲ ਹੈ ਤੇ ਉਹ ਵੀਰਭੂਮ ਦੀ ਰਹਿਣ ਵਾਲੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭੁੱਖ ਲੱਗਣ ‘ਤੇ ਉਹ ਗਹਿਣੇ ਖਾ ਜਾਂਦੀ ਸੀ।
ਇੱਕ ਹਫਤਾ ਪਹਿਲਾਂ ਰੂਨੀ ਨੂੰ ਢਿੱਡ ਵਿੱਚ ਦਰਦ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਜਾਂਚ ਲਈ ਹਸਪਤਾਲ ਲੈ ਕੇ ਆਏ। ਰੂਨੀ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ‘ਚ ਧਾਤ ਦੇ ਇੱਕ ਤੋਂ ਜ਼ਿਆਦਾ ਟੁੱਕੜੇ ਹਨ। ਇਸ ਤੋਂ ਬਾਅਦ ਜਲਦੀ ਉਸ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ।
ਡਾਕਟਰਾਂ ਨੇ ਇੱਕ ਘੰਟਾ 15 ਮਿੰਟ ਚੱਲੇ ਆਪ੍ਰੈਸ਼ਨ ‘ਚ ਉਸ ਦੇ ਢਿੱਡ ਵਿੱਚੋਂ ਸੋਨੇ ਦੀ ਚੇਨ, ਅੰਗੂਠੀਆਂ, ਵਾਲੀਆਂ, ਘੜੀ, ਕੰਨ ਤੇ ਨੱਕ ਦੇ ਗਹਿਣੇ ਕੱਢੇ। ਇੰਨਾ ਹੀ ਨਹੀਂ ਔਰਤ ਦੇ ਢਿੱਡ ਵਿੱਚੋਂ 60 ਸਿੱਕੇ ਵੀ ਨਿਕਲੇ ਹਨ।

© 2016 News Track Live - ALL RIGHTS RESERVED