ਪਾਕਿਸਤਾਨ ਨਾਲ ਕ੍ਰਿਕੇਟ ਨਾ ਖੇਡਣ ਦੇ ਨਤੀਜੇ ਗੰਭੀਰ

Feb 21 2019 03:53 PM
ਪਾਕਿਸਤਾਨ ਨਾਲ ਕ੍ਰਿਕੇਟ ਨਾ ਖੇਡਣ ਦੇ ਨਤੀਜੇ ਗੰਭੀਰ

ਨਵੀਂ ਦਿੱਲੀ:

ਪਾਕਿਸਤਾਨ ਨਾਲ ਕ੍ਰਿਕੇਟ ਨਾ ਖੇਡਣ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਇਹ ਕਹਿਣਾ ਹੈ ਸਾਬਕਾ ਕ੍ਰਿਕੇਟਰ ਤੇ ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਚੇਤਨ ਚੌਹਾਨ ਦਾ। ਚੌਹਾਨ ਨੇ ਕਿਹਾ ਹੈ ਕਿ ਜੇਕਰ ਭਾਰਤ ਵਿਸ਼ਵ ਕੱਪ ਵਿੱਚ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਸਾਨੂੰ ਜ਼ੁਰਮਾਨਾ ਲੱਗ ਸਕਦਾ ਹੈ ਤੇ ਜਾਂ ਸਾਡੇ 'ਤੇ ਰੋਕ ਵੀ ਲੱਗ ਸਕਦੀ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ 'ਤੇ ਹੋਏ ਫਿਦਾਈਨ ਹਮਲੇ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਪਾਕਿਸਤਾਨ ਖ਼ਿਲਾਫ਼ ਪੂਰੇ ਦੇਸ਼ ਵਿੱਚ ਗੁੱਸਾ ਹੈ। ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਪਾਕਿਸਤਾਨ ਨਾਲ ਮੈਚ ਖੇਡਣ ਦਾ ਬਾਈਕਾਟ ਕਰਨ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਭਾਰਤ ਇੰਨਾ ਤਾਕਤਵਰ ਹੈ ਕਿ ਪਾਕਿਸਤਾਨ ਨਾਲ ਬਗ਼ੈਰ ਖੇਡੇ ਵੀ ਵਿਸ਼ਵ ਕੱਪ ਜਿੱਤ ਸਕਦਾ ਹੈ। ਪਰ ਚੇਤਨ ਚੌਹਾਨ ਦਾ ਤਰਕ ਹੈ ਕਿ ਹਰ ਕੌਮਾਂਤਰੀ ਮੁਕਾਬਲੇ ਦੇ ਨਿਯਮ ਵੱਖ-ਵੱਖ ਹੁੰਦੇ ਹਨ ਤੇ ਵਿਸ਼ਵ ਕੱਪ ਦੇ ਨਿਯਮਾਂ ਮੁਤਾਬਕ ਭਾਰਤ ਦਾ ਨੁਕਸਾਨ ਹੋ ਸਕਦਾ ਹੈ।

© 2016 News Track Live - ALL RIGHTS RESERVED