ਭਾਰਤੀ ਟੀਮ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਚਰਨਾਚੂਰ

Jul 11 2019 02:02 PM
ਭਾਰਤੀ ਟੀਮ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਚਰਨਾਚੂਰ

ਚੰਡੀਗੜ੍ਹ:

ਮੈਨਚੈਸਟਰ 'ਚ ਖੇਡੇ ਗਏ ਸੈਮੀਫਾਇਨਲ 'ਚ ਭਾਰਤ ਨੇ ਨਿਊਜ਼ੀਲੈਂਡ ਹੱਥੋਂ ਹਾਰ ਕੇ ਫਾਇਨਲ 'ਚ ਪ੍ਰਵੇਸ਼ ਕਰਨ ਦਾ ਮੌਕਾ ਗਵਾ ਲਿਆ ਤੇ ਇਸਦੇ ਨਾਲ ਹੀ ਭਾਰਤੀ ਟੀਮ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਚਰਨਾਚੂਰ ਹੋ ਗਿਆ। ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 18 ਦੌੜਾਂ ਨਾਲ ਮਾਤ ਦਿੱਤੀ।
ਮੰਗਲਵਾਰ ਮੀਂਹ ਪੈਣ ਕਾਰਨ ਮੈਚ ਵਿਚਾਲੇ ਰੋਕਣਾ ਪਿਆ ਤੇ ਬੁੱਧਵਾਰ 'ਤੇ ਜਾ ਪਿਆ। ਨਿਊਜ਼ੀਲੈਂਡ ਨੇ 239 ਦੌੜਾਂ ਬਣਾਉਂਦਿਆਂ ਭਾਰਤੀ ਟੀਮ ਅੱਗੇ 240 ਦੌੜਾਂ ਦਾ ਟੀਚਾ ਰੱਖਿਆ ਸੀ ਜੋ ਭਾਰਤੀ ਟੀਮ ਪੂਰਾ ਨਹੀਂ ਕਰ ਸਕੀ। ਭਾਰਤੀ ਟੀਮ 221 ਦੌੜਾਂ ਬਣਾ ਕੇ 49.3 ਓਵਰ 'ਤੇ ਢੇਰੀ ਹੋ ਗਈ ਸੀ।
ਇਸ ਤਰ੍ਹਾਂ ਅੰਕ ਸੂਚੀ 'ਚ ਪਹਿਲੇ ਨੰਬਰ 'ਤੇ ਕਾਬਜ਼ ਭਾਰਤੀ ਟੀਮ ਨੰਬਰ ਚਾਰ ਟੀਮ ਨਿਊਜ਼ੀਲੈਂਡ ਤੋਂ ਹਾਰ ਕੇ ਭਾਰਤ ਫਾਇਨਲ 'ਚੋਂ ਹੀ ਬਾਹਰ ਹੋ ਗਿਆ। ਹਾਲਾਂਕਿ ਨਿਊਜ਼ੀਲੈਂਡ ਨੂੰ ਭਾਰਤ ਲਈ ਸੇਫ਼ ਟਾਰਗੇਟ ਮੰਨਿਆ ਜਾ ਰਿਹਾ ਸੀ ਪਰ ਨਿਊਜ਼ੀਲੈਂਡ ਹੀ ਇੰਡੀਅਨ ਟੀਮ 'ਤੇ ਭਾਰੀ ਪੈ ਗਿਆ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED