ਤੂਫਾਨ ਤੇ ਮੀਂਹ ਨਾਲ ਦੱਖਣੀ ਹਿੱਸੇ ਦੇ ਦੋ ਜ਼ਿਲ੍ਹਿਆ ‘ਚ ਭਾਰੀ ਤਬਾਹੀ

Apr 01 2019 03:07 PM
ਤੂਫਾਨ ਤੇ ਮੀਂਹ ਨਾਲ ਦੱਖਣੀ ਹਿੱਸੇ ਦੇ ਦੋ ਜ਼ਿਲ੍ਹਿਆ ‘ਚ ਭਾਰੀ ਤਬਾਹੀ

ਕਾਠਮੰਡੂ;

ਨੇਪਾਲ ‘ਚ ਤੂਫਾਨ ਤੇ ਮੀਂਹ ਨਾਲ ਦੱਖਣੀ ਹਿੱਸੇ ਦੇ ਦੋ ਜ਼ਿਲ੍ਹਿਆ ‘ਚ ਭਾਰੀ ਤਬਾਹੀ ਹੋਈ ਹੈ। ਹਾਦਸਿਆਂ ‘ਚ 27 ਲੋਕਾਂ ਦੀ ਮੌਤ ਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਸਰਕਾਰ ਨੇ ਰਾਹਤ ਤੇ ਬਚਾਅ ਕਾਰਜ ਲਈ ਸੈਨਾ ਬੁਲਾਈ ਹੈ। ਕਰੀਬ 100 ਜਵਾਨਾਂ ਨੂੰ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ।
ਐਤਵਾਰ ਸ਼ਾਮ ਨੂੰ ਤੇਜ਼ ਹਵਾਵਾਂ ਨਾਲ ਬਾਰਸ਼ ਹੋਈ। ਤੁਫਾਨ ‘ਚ ਕਈ ਕਾਰਾਂ ਤੇ ਬੱਸਾਂ ਹਾਈਵੇ ਤੋਂ ਫਿਸਲ ਗਈਆਂ। ਇਸ ਕਾਰਨ ਯਾਤਰੀ ਜ਼ਖ਼ਮੀ ਹੋ ਗਏ। ਇਸ ਦੌਰਾਨ ਬਾਰਾ ਤੇ ਪਰਸਾ ਜ਼ਿਲ੍ਹੇ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਾਰਾ ਜ਼ਿਲ੍ਹੇ ‘ਚ 26 ਲੋਕਾਂ ਦੀ ਜਾਨ ਗਈ ਹੈ।
ਪੂਰਵੀ ਸੂਬਾ ਤ੍ਰਿਪੁਰਾ ਦੇ ਕੁਝ ਹਿੱਸਿਆਂ ‘ਚ ਐਤਵਾਰ ਰਾਤ ਤੋਂ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟੇ ਹਨੇਰੀ-ਤੂਫਾਨ ਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਬੀਤੇ 24 ਘੰਟਿਆਂ ‘ਚ ਸੂਬੇ ‘ਚ 72 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

© 2016 News Track Live - ALL RIGHTS RESERVED