ਅਮਰੀਕਾ ਦੇ ਕੌਲੀਨ ਓ’ਬ੍ਰੇਡੀ (33) ਅੰਟਾਰਟਿਕਾ ਮਹਾਦੀਪ ਨੂੰ ਇਕਲੇ ਪਾਰ ਕੀਤਾ

Dec 28 2018 03:08 PM
ਅਮਰੀਕਾ ਦੇ ਕੌਲੀਨ ਓ’ਬ੍ਰੇਡੀ (33) ਅੰਟਾਰਟਿਕਾ ਮਹਾਦੀਪ ਨੂੰ ਇਕਲੇ ਪਾਰ ਕੀਤਾ

ਵਾਸਿੰਗਟਨ:

ਅਮਰੀਕਾ ਦੇ ਕੌਲੀਨ ਓ’ਬ੍ਰੇਡੀ (33) ਅੰਟਾਰਟਿਕਾ ਮਹਾਦੀਪ ਨੂੰ ਇਕਲੇ ਅਤੇ ਬਿਨਾ ਕਿਸੇ ਦੀ ਮਦਦ ਦੇ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਜੀ ਹਾਂ, ਉਨ੍ਹਾਂ ਨੇ ਦੱਖਣੀ ਅੰਟਾਰਟੀਕਾ ਤਕ 1600 ਕਿਲੋਮੀਟਰ ਦੀ ਦੂਰੀ 54 ਦਿਨਾਂ ‘ਚ ਪਾਰ ਕੀਤੀ ਹੈ।ਕੌਲੀਨ ਨੇ ਆਪਣੇ ਇਸ ਸਫਰ ਬਾਰੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਵੀ ਇੱਕ ਪੋਸਟ ਲਿੱਖ ਜਾਣਕਾਰੀ ਸਾਂਝੀ ਕੀਤੀ ਹੈ। ਉਸ ‘ਤੇ ਜੀਪੀਐਸ ਰਾਹੀਂ ਨਜ਼ਰ ਰੱਖੀ ਜਾ ਰਹੀ ਸੀ। ਓ’ਬ੍ਰੇਡੀ ਅਤੇ ਬ੍ਰਿਟੇਨ ਦੇ ਕੈਪਟਨ ਲੁਈ ਰਡ (49) ਨੇ 3 ਨਵੰਬਰ ਨੂੰ ਵੱਖ-ਵੱਖ ਯੂਨੀਅਨ ਗਲੇਸ਼ੀਅਰ ਤੋਂ ਅੰਟਾਰਟੀਕਾ ਲਈ ਆਪਣਾ ਸਫਰ ਸ਼ੁਰੂ ਕੀਤਾ ਸੀ।
ਇਸ ਸਫਰ ਦੌਰਾਨ ਓ’ਬ੍ਰੇਡੀ ਨੇ 180 ਕਿਲੋ ਸਮਾਨ ਖਿੱਚਿਆ। ਸਫਰ ਦੇ 40ਵੇਂ ਦਿਨ ਉਹ ਦੱਖਣੀ ਧਰੁਵ ‘ਤੇ ਪਹੁੰਚ ਗਏ ਸੀ। ਪ੍ਰਸ਼ਾਂਤ ਮਹਾਸਾਗਰ ਦੇ ਫੀਨਿਸ਼ਿੰਗ ਪੁਆਇੰਟ ਰੌਸ ਆਈਸ ਸ਼ੇਲਫ ਤਕ ਉਹ 26 ਦਸੰਬਰ ਨੂੰ ਪਹੁੰਚੇ। ਰਡ ਉਸ ਤੋਂ 2 ਦਿਨ ਪਿੱਛੇ ਚਲ ਰਹੇ ਹਨ।
ਅੰਟਾਰਟੀਕਾ ‘ਤੇ ਸਭ ਤੋਂ ਪਹਿਲਾਂ ਨਾਰਵੇ ਦੇ ਰੋਆਲਡ ਏਂਮਡਸੇਨ ਅਤੇ ਉਸ ਤੋਂ ਬਾਅਦ ੁਬ੍ਰਟੇਨ ਦੇ ਰਾਬਰਟ ਫਾਲਕਨ ਸਕੌਟ ਪਹੁੰਚੇ ਸੀ। ਜਦਕਿ 2016 ‘ਚ ਬ੍ਰਿਟੀਸ਼ ਆਰਮੀ ਅਫਸਰ ਲੇਫਟੀਨੇਟ ਕਰਨਲ ਹੇਨਰੀ ਵਾਸਰਲੇ ਵੀ ਇਕਲੇ ਦੱਖਣੀ ਧਰੁਵ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਨ੍ਹਾਂ ਦੀ ਇਸ ਸਫਰ ਦੌਰਾਨ ਮੌਤ ਹੋ ਗਈ ਸੀ।

© 2016 News Track Live - ALL RIGHTS RESERVED