ਟੀਮ ਦਾ ਟੌਪ ਆਰਡਰ ਇੰਨਾ ਮਜ਼ਬੂਤ ਹੈ ਕਿ ਉਸ ਨੂੰ ਨੰਬਰ ਚਾਰ ਬੱਲੇਬਾਜ਼ ਦੀ ਲੋੜ ਹੀ ਨਹੀਂ

Oct 01 2019 01:09 PM
ਟੀਮ ਦਾ ਟੌਪ ਆਰਡਰ ਇੰਨਾ ਮਜ਼ਬੂਤ ਹੈ ਕਿ ਉਸ ਨੂੰ ਨੰਬਰ ਚਾਰ ਬੱਲੇਬਾਜ਼ ਦੀ ਲੋੜ ਹੀ ਨਹੀਂ

ਨਵੀਂ ਦਿੱਲੀ:

ਅੰਤਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਯੁਵਰਾਜ ਸਿੰਘ ਨੇ ਟੀਮ ਇੰਡੀਆ ਦੇ ਨੰਬਰ ਚਾਰ ‘ਤੇ ਚੁਟਕੀ ਲਈ ਹੈ। ਯੁਵਰਾਜ ਨੇ ਟੀਮ ‘ਚ ਨੰਬਰ ਚਾਰ ਨੂੰ ਲੈ ਤਨਜ਼ ਕਰਦੇ ਕਿਹਾ ਕਿ ਟੀਮ ਦਾ ਟੌਪ ਆਰਡਰ ਇੰਨਾ ਮਜ਼ਬੂਤ ਹੈ ਕਿ ਉਸ ਨੂੰ ਨੰਬਰ ਚਾਰ ਬੱਲੇਬਾਜ਼ ਦੀ ਲੋੜ ਹੀ ਨਹੀਂ।
ਯੁਵਰਾਜ ਦਾ ਜਵਾਬ ਉਸ ਦੇ ਪੁਰਾਣੇ ਸਾਥੀ ਹਰਭਜਨ ਸਿੰਘ ਦੇ ਉਸ ਸਵਾਲ ‘ਤੇ ਆਇਆ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਘਰੇਲੂ ਕ੍ਰਿਕਟ ‘ਚ ਖੂਬ ਦੌੜਾਂ ਬਣਾਉਣ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਨੂੰ ਟੀਮ ‘ਚ ਕਿਉਂ ਨਹੀਂ ਚੁਣਿਆ ਗਿਆ। ਭੱਜੀ ਨੇ ਟਵੀਟ ‘ਚ ਲਿਖਿਆ, “ਪਤਾ ਨਹੀਂ ਕਿਉਂ ਘਰੇਲੂ ਕ੍ਰਿਕਟ ‘ਚ ਖੂਬ ਦੌੜਾਂ ਬਣਾਉਣ ਤੋਂ ਬਾਅਦ ਉਹ ਭਾਰਤ ਲਈ ਨਹੀਂ ਚੁਣੇ ਗਏ। ਯਾਦਵ ਪੂਰੀ ਮਿਹਨਤ ਕਰਦੇ ਰਹੋ। ਤੁਹਾਡਾ ਸਮਾਂ ਆਵੇਗਾ।”
ਇਸ ‘ਤੇ ਜਵਾਬ ਦਿੰਦੇ ਹੋਏ ਯੁਵਰਾਜ ਸਿੰਘ ਨੇ ਕਿਹਾ, “ਯਾਰ ਮੈਂ ਤੁਹਾਨੂੰ ਕਿਹਾ ਸੀ! ਉਨ੍ਹਾਂ ਨੂੰ ਕਿਸੇ ਨੰਬਰ ਚਾਰ ਦੀ ਲੋੜ ਨਹੀਂ। ਟੌਪ ਆਰਡਰ ਬੇਹੱਦ ਮਜ਼ਬੂਤ ਹੈ।” ਦੱਸ ਦਈਏ ਕਿ ਸੂਰਿਆ ਕੁਮਾਰ ਯਾਦਵ ਨੇ ਵਿਜੇ ਹਜ਼ਾਰੇ ਟਰਾਫੀ ‘ਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਛੱਤੀਸਗੜ੍ਹ ਖਿਲਾਫ 31 ਗੇਂਦਾਂ ‘ਤੇ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਪਾਰੀ ‘ਚ 8 ਚੌਕੇ ਤੇ 6 ਛੱਕੇ ਸ਼ਾਮਲ ਸੀ।

© 2016 News Track Live - ALL RIGHTS RESERVED