ਭਾਰਤ ਅਤੇ ਪਾਕਿਸਤਾਨ ਨੇ 2007 ਤੋਂ ਬਾਅਦ ਪੂਰੀ ਬਾਈਲੇਟਰਲ ਸੀਰੀਜ਼ ਨਹੀਂ ਖੇਡੀ

Nov 10 2018 03:37 PM
ਭਾਰਤ ਅਤੇ ਪਾਕਿਸਤਾਨ ਨੇ 2007 ਤੋਂ ਬਾਅਦ ਪੂਰੀ ਬਾਈਲੇਟਰਲ ਸੀਰੀਜ਼ ਨਹੀਂ ਖੇਡੀ

ਨਵੀਂ ਦਿੱਲੀ

ਇਕ ਪਾਸੇ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਯਾਨੀ ਪੀ.ਸੀ.ਬੀ. ਨੇ ਬਾਈਲੇਟਰਲ ਸੀਰੀਜ਼ ਨਾ ਖੇਡਣ 'ਤੇ ਬੀ.ਸੀ.ਸੀ.ਆਈ. ਖਿਲਾਫ ਕਰੋੜ ਦਾ ਕੇਸ ਦਾਇਰ ਕੀਤਾ ਹੈ ਉਥੇ ਦੂਜੇ ਪਾਸੇ ਉਸਦੀ ਕੋਸ਼ਿਸ਼ ਆਈ.ਸੀ.ਸੀ. 'ਤੇ ਵੀ ਦਬਾਅ ਬਣਾਉਣ ਦੀ ਹੈ ਯਾਨੀ ਭਾਰਤ ਖਿਲਾਫ ਸੀਰੀਜ਼ ਖੇਡਣ ਲਈ ਉਹ ਦਾਅ ਅਜ਼ਮਾ ਰਿਹਾ ਹੈ। ਪੀ.ਸੀ.ਬੀ. ਦੇ ਪ੍ਰਮੁੱਖ ਅਹਿਸਾਨ ਮਨੀ ਦਾ ਕਹਿਣਾ ਹੈ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੇ ਬਾਈਲੇਟਰਲ ਕ੍ਰਿਕਟ ਸਬੰਧ ਬਹਾਲ ਕਰਨ 'ਚ ਆਈ.ਸੀ.ਸੀ. ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਸਦੀ ਜ਼ਿੰਮੇਦਾਰੀ ਹੈ।
ਮਨੀਂ ਨੇ 'ਡਾਨ' ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ,' ਮੈਂ ਇਸਦੇ ਬਾਰੇ 'ਚ ਪਹਿਲਾਂ ਹੀ ਆਈ.ਸੀ.ਸੀ. 'ਚ ਗੈਰ ਰਸਮੀ ਪੱਧਰ 'ਤੇ ਗੱਲ ਕਰ ਚੁੱਕਿਆ ਹਾਂ, ਹੁਣ ਮੈਂ ਪੀ.ਸੀ.ਬੀ. 'ਚ ਹਾਂ ਅਤੇ ਇਸਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਰੱਖਾਂਗਾ ਤਾਂਕਿ ਆਈ.ਸੀ.ਸੀ. ਸਾਰੇ ਦੇਸ਼ਾਂ ਵਿਚਕਾਰ ਬਾਈਲੇਟਰਲ ਸੀਰੀਜ਼ ਯਕੀਨੀ ਹੋ ਸਕੇ। ਉਨ੍ਹਾਂ ਕਿਹਾ 'ਭਾਰਤ ਅਤੇ ਪਾਕਿਸਤਾਨ ਵਿਚਕਾਰ ਬਾਈਲੇਟਰਲ ਕ੍ਰਿਕਟ ਨਹੀਂ ਹੁੰਦੀ ਹੈ ਤਾਂ ਉਹ ਆਈ.ਸੀ.ਸੀ. ਟੂਰਨਾਮੈਂਟ 'ਚ ਸਾਡੇ ਨਾਲ ਕਿਉਂ ਖੇਡਦੀ ਹੈ।'
ਭਾਰਤ ਅਤੇ ਪਾਕਿਸਤਾਨ ਨੇ 2007 ਤੋਂ ਬਾਅਦ ਪੂਰੀ ਬਾਈਲੇਟਰਲ ਸੀਰੀਜ਼ ਨਹੀਂ ਖੇਡੀ ਹੈ। ਪਾਕਿਸਤਾਨੀ ਟੀਮ 2012-13 'ਚ ਭਾਰਤ ਦੌਰੇ 'ਤੇ ਆਈ ਸੀ ਪਰ ਉਸ ਸਮੇਂ ਕੁਝ ਹੀ ਮੈਚ ਖੇਡੇ ਗਏ ਸਨ। ਭਾਰਤ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਬਾਈਲੇਟਰਲ ਟੈਸਟ ਸੀਰੀਜ਼ ਨਹੀਂ ਖੇਡੀ ਹੈ। ਪੀ.ਸੀ.ਬੀ. ਨੇ ਬੀ.ਸੀ.ਸੀ.ਆਈ ਨੂੰ ਸੱਤ ਕਰੋੜ ਡਾਲਰ ਦੇ ਮੁਆਵਜੇ ਦੀ ਮੰਗ ਕੀਤੀ ਹੈ ਜਿਸ 'ਤੇ ਆਈ.ਸੀ.ਸੀ. ਦੀ ਵਿਵਾਦ ਨਿਪਟਾਉਣ ਕਮੇਟੀ ਨੇ ਅਜੇ ਫੈਸਲਾ ਨਹੀਂ ਸੁਣਾਇਆ ਹੈ।

© 2016 News Track Live - ALL RIGHTS RESERVED