ਡੈਬਿਟ ਅਤੇ ਕ੍ਰੈਡਿਟ ਕਾਰਡ ਦੋਹਾਂ ਦੀ ਸਹੂਲਤ

Nov 21 2018 03:58 PM
ਡੈਬਿਟ ਅਤੇ ਕ੍ਰੈਡਿਟ ਕਾਰਡ ਦੋਹਾਂ ਦੀ ਸਹੂਲਤ

ਨਵੀਂ ਦਿੱਲੀ—

ਆਪਣੀ 100ਵੀਂ ਵਰ੍ਹੇਗੰਢ 'ਤੇ ਯੂਨੀਅਨ ਬੈਂਕ ਆਫ ਇੰਡੀਆ ਨੇ ਗਾਹਕਾਂ ਲਈ ਇਕ ਅਜਿਹਾ ਕਾਰਡ ਲਾਂਚ ਕੀਤਾ ਹੈ, ਜਿਸ 'ਚ ਯੂਜ਼ਰਸ ਨੂੰ ਡੈਬਿਟ ਅਤੇ ਕ੍ਰੈਡਿਟ ਕਾਰਡ ਦੋਹਾਂ ਦੀ ਸਹੂਲਤ ਮਿਲੇਗੀ ।
ਇਹ ਕਾਰਡ ਵੀਜ਼ਾ ਜਾਂ ਮਾਸਟਰਕਾਰਡ ਦਾ ਨਹੀ ਰੂਪੇ ਪਲੇਟਫਾਰਮ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ ਹੀ ਯੂਨੀਅਨ ਬੈਂਕ ਕੋਂਬੋ ਕਾਰਡ ਧਾਰਕਾਂ ਨੂੰ ਮੁਫਤ 'ਚ 24 ਲੱਖ ਰੁਪਏ ਦਾ ਬੀਮਾ ਵੀ ਦੇ ਰਹੀ ਹੈ । ਬੈਂਕ ਨੇ ਇਸ ਕੋਂਬੋ ਕਾਰਡ ਨੂੰ 2 ਵੇਰੀਐਂਟਸ ਰੂਪੇ ਪਲਾਟੀਨਮ ਡੈਬਿਟ ਕਾਰਡ ਅਤੇ ਰੂਪੇ ਸਿਲੈਕਟ ਡੈਬਿਟ ਕਾਰਡ 'ਚ ਜਾਰੀ ਕੀਤਾ ਹੈ। ਗਾਹਕਾਂ ਨੂੰ ਇਸ ਕਾਰਡ ਨੂੰ ਵਰਤਣ ਲਈ 2 ਵੱਖ-ਵੱਖ ਪਿਨ ਜਨਰੇਟ ਕਰਨੇ ਹੋਣਗੇ ।
ਯੂਨੀਅਨ ਬੈਂਕ ਦੇ ਇਸ ਕੋਂਬੋ ਕਾਰਡ ਦੇ ਡੈਬਿਟ ਕਾਰਡ ਰਾਹੀਂ ਪੈਸੇ ਕੱਢਣ ਦੀ ਹੱਦ 1 ਲੱਖ ਰੁਪਏ ਹੈ, ਉਥੇ ਹੀ ਕ੍ਰੈਡਿਟ ਕਾਰਡ ਰਾਹੀਂ ਗਾਹਕ ਬੈਂਕ ਦੀ ਹੱਦ ਦੇ ਹਿਸਾਬ ਨਾਲ ਹੀ ਖਰਚਾ ਕਰ ਸਕਣਗੇ।

ਮੁੱਖ ਖ਼ਬਰਾਂ