ਦੋ ਨੌਜਵਾਨਾਂ ਦੀ ਆਨਲਾਈਨ ਗੇਮ ਪੱਬਜੀ ਖੇਡਣ ਦੌਰਾਨ ਮੌਤ

Mar 18 2019 03:53 PM
ਦੋ ਨੌਜਵਾਨਾਂ ਦੀ ਆਨਲਾਈਨ ਗੇਮ ਪੱਬਜੀ ਖੇਡਣ ਦੌਰਾਨ ਮੌਤ

ਮੁੰਬਈ:

ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ‘ਚ ਦੋ ਨੌਜਵਾਨਾਂ ਦੀ ਆਨਲਾਈਨ ਗੇਮ ਪੱਬਜੀ ਖੇਡਣ ਦੌਰਾਨ ਮੌਤ ਹੋ ਗਈ। ਦਰਅਸਲ ਦੋਵੇਂ ਰੇਲਵੇ ਟ੍ਰੈਕ ‘ਤੇ ਗੇਮ ਖੇਡ ਰਹੇ ਸੀ। ਇਸ ਕਾਰਨ ਦੋਵੇਂ ਰੇਲ ਦੀ ਚਪੇਟ ‘ਚ ਆ ਗਏ ਤੇ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੀ ਸ਼ਾਮ ਹਿੰਗੋਲੀ ‘ਚ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾਗੇਸ਼ ਗੋਰੇ (24) ਤੇ ਸਵਪਨਿਲ ਅੰਨਾਪੂਰਣੇ (22) ਵਜੋਂ ਹੋਈ ਹੈ। ਦੋਵੇਂ ਰੇਲ ਦੀ ਪਟੜੀ ਕੋਲ ਪਬਜੀ ਖੇਡ ਰਹੇ ਸੀ ਕਿ ਅਚਾਨਕ ਹੈਦਰਾਬਾਦ-ਅਜਮੇਰ ਟ੍ਰੇਨ ਹੇਠ ਆਉਣ ਨਾਲ ਦੋਵਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਗੁਜਰਾਤ ‘ਚ ਪਬਜੀ ਗੇਮ ਖੇਡਣ ਵਾਲਿਆਂ ‘ਤੇ ਪੁਲਿਸ ਕਾਰਵਾਈ ਕੀਤੀ ਹੈ। ਇਸ ਗੇਮ ਕਾਰਨ ਸ਼ਨੀਵਾਰ ਨੂੰ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਗੁਜਰਾਤ ਦੇ ਕਈ ਜ਼ਿਲ੍ਹਿਆਂ ‘ਚ ਪਬਜੀ ‘ਤੇ ਬੈਨ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੇਮ ਨੂੰ ਖੇਡਣ ਵਾਲਾ ਹਿੰਸਕ ਸੋਚ ਦਾ ਮਾਲਕ ਬਣ ਜਾਂਦਾ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED