231 ਦੌੜਾਂ ਦਾ ਟੀਚਾ

Jan 18 2019 03:20 PM
231 ਦੌੜਾਂ ਦਾ ਟੀਚਾ

ਚੰਡੀਗੜ੍ਹ: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇਅ ਸੀਰੀਜ਼ ਦਾ ਅਖ਼ੀਰਲਾ ਮੈਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 231 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਦੀ ਪੂਰੀ ਟੀਮ 48.4 ਓਵਰ ਵਿੱਚ ਹੀ ਆਲ ਆਊਟ ਹੋ ਗਈ। ਪੀਟਰ ਹੈਂਡਸਕਾਬ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ।
ਭਾਰਤ ਵੱਲੋਂ ਯੁਜਵਿੰਦਰ ਚਹਿਲ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਵਿਖਾਉਂਦਿਆਂ ਸਭ ਤੋਂ ਵੱਧ 6 ਵਿਕਟਾਂ ਝਟਕਾਈਆਂ। ਇਸ ਤੋਂ ਬਾਅਦ ਉਹ ਭਾਰਤ ਵੱਲੋਂ ਆਸਟ੍ਰੇਲੀਆ ਵਿੱਚ 6 ਵਿਕਟਾਂ ਲੈਣ ਵਾਲਾ ਪਹਿਲਾ ਵਦੇਸ਼ੀ ਸਪਿਨਰ ਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਵੱਲੋਂ ਆਸਟ੍ਰੇਲੀਆ ਦੀ ਜ਼ਮੀਨ ’ਤੇ ਅਜੀਤ ਅਗਰਕਰ ਦੀਆਂ 42 ਦੌੜਾਂ ’ਤੇ 6 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਬਰਾਬਰੀ ਕਰ ਲਈ ਹੈ।

© 2016 News Track Live - ALL RIGHTS RESERVED