ਲੋਕੇਸ਼ ਰਾਹੁਲ ਦਾ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ

Sep 10 2019 06:46 PM
ਲੋਕੇਸ਼ ਰਾਹੁਲ ਦਾ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ

ਨਵੀਂ ਦਿੱਲੀ:

ਟੈਸਟ ਕ੍ਰਿਕੇਟ ਵਿੱਚ ਖ਼ਰਾਬ ਫਾਰਮ ਨਾਲ ਜੂਝ ਰਹੇ ਲੋਕੇਸ਼ ਰਾਹੁਲ ਬਾਰੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਵੱਡਾ ਬਿਆਨ ਦਿੱਤਾ ਹੈ। ਬੀਸੀਸੀਆਈ ਨੇ ਮੰਨਿਆ ਹੈ ਕਿ ਲੋਕੇਸ਼ ਰਾਹੁਲ ਦਾ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਤੇ ਉਹ ਹੁਣ ਹੋਰ ਵਿਕਲਪਾਂ ’ਤੇ ਕੰਮ ਕਰ ਰਿਹਾ ਹੈ। ਇੰਨਾ ਹੀ ਨਹੀਂ, ਚੋਣ ਕਮੇਟੀ ਜਲਦ ਹੀ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੂੰ ਵੀ ਟੈਸਟ ਕ੍ਰਿਕੇਟ ਵਿੱਚ ਬਤੌਰ ਸਲਾਮੀ ਬੱਲੇਬਾਜ਼ ਅਜ਼ਮਾ ਸਕਦੀ ਹੈ।
ਰਾਹੁਲ ਨੇ ਵੈਸਟਇੰਡੀਜ਼ ਵਿੱਚ ਖੇਡਦਿਆਂ ਦੋ ਟੈਸਟ ਮੈਚਾਂ ਵਿੱਚ 44, 38, 13 ਤੇ 6 ਦੌੜਾਂ ਬਣਾਈਆਂ। ਰਾਹੁਲ ਇੰਨੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ ਕਿ 12 ਪਾਰੀਆਂ ਤੋਂ ਬਾਅਦ ਵੀ ਉਹ ਅਰਧ ਸੈਂਕੜਾ ਨਹੀਂ ਲਾ ਸਕਿਆ। ਯਾਦ ਰਹੇ ਓਵਲ ਵਿੱਚ ਰਾਹੁਲ ਨੇ ਇੰਗਲੈਂਡ ਖ਼ਿਲਾਫ਼ 149 ਦੌੜਾਂ ਦੀ ਪਾਰੀ ਖੇਡੀ ਸੀ।
ਚੀਫ਼ ਸਿਲੈਕਟਰ ਐਮ ਕੇ ਪ੍ਰਸਾਦ ਨੇ ਰੋਹਿਤ ਸ਼ਰਮਾ ਨੂੰ ਰਾਹੁਲ ਦੀ ਥਾਂ ਸਲਾਮੀ ਬੱਲੇਬਾਜ਼ ਵਜੋਂ ਟੈਸਟ ਵਿੱਚ ਮੌਕਾ ਦੇਣ ਦਾ ਇਸ਼ਾਰਾ ਕੀਤਾ ਹੈ। ਪ੍ਰਸਾਦ ਨੇ ਕਿਹਾ, 'ਵੈਸਟਇੰਡੀਜ਼ ਦੌਰੇ ਦੀ ਸਮਾਪਤੀ ਤੋਂ ਬਾਅਦ ਹੁਣ ਤਕ ਚੋਣ ਕਮੇਟੀ ਦੀ ਕੋਈ ਬੈਠਕ ਨਹੀਂ ਹੋਈ। ਅਸੀਂ ਨਿਸ਼ਚਿਤ ਤੌਰ 'ਤੇ ਰਾਹੁਲ ਨੂੰ ਸਲਾਮੀ ਬੱਲੇਬਾਜ਼ ਵਜੋਂ ਰੱਖਣ 'ਤੇ ਵਿਚਾਰ ਕਰਾਂਗੇ। ਉਹ ਇੱਕ ਪ੍ਰਤਿਭਾਵਾਨ ਖਿਡਾਰੀ ਹੈ ਪਰ ਉਹ ਇਸ ਸਮੇਂ ਮਾੜੇ ਪੜਾਅ ਵਿੱਚੋਂ ਗੁਜ਼ਰ ਰਿਹਾ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਰੋਹਿਤ ਨੂੰ ਬਤੌਰ ਟੈਸਟ ਓਪਨਰ ਅਜ਼ਮਾ ਸਕਦੇ ਹਾਂ।'

© 2016 News Track Live - ALL RIGHTS RESERVED