100 ਦੀ ਥਾਂ 112 ਨੰਬਰ ਡਾਇਲ ਕਰਨਾ ਪਵੇਗਾ

100 ਦੀ ਥਾਂ 112 ਨੰਬਰ ਡਾਇਲ ਕਰਨਾ ਪਵੇਗਾ

ਲਖਨਊ:

ਉੱਤਰ ਪ੍ਰਦੇਸ਼ ਨੇ ਆਪਣਾ ਐਮਰਜੈਂਸੀ ਨੰਬਰ ਬਦਲ ਲਿਆ ਹੈ। ਹੁਣ ਜੇਕਰ ਤੁਸੀਂ ਕਿਸੇ ਪ੍ਰੇਸ਼ਾਨੀ ‘ਚ ਪੈਂਦੇ ਹੋ ਤਾਂ ਉਨ੍ਹਾਂ ਨੂੰ 100 ਦੀ ਥਾਂ 112 ਨੰਬਰ ਡਾਇਲ ਕਰਨਾ ਪਵੇਗਾ। ਉੱਤਰ ਪ੍ਰਦੇਸ਼ ਪੁਲਿਸ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ 26 ਅਕਤੂਬਰ ਤੋਂ ਲਾਗੂ ਹੋ ਜਾਵੇਗਾ।
ਇਸ ਬਾਰੇ ਡੀਜੀਪੀ ਓਪੀ ਸਿੰਘ ਨੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਦੇਸ਼ਾਂ ਦੇ ਕਈ ਸੂਬਿਆਂ ‘ਚ ਐਮਰਜੈਂਸੀ ਹੈਲਪਲਾਈਨ ਲਈ ਇਸਤੇਮਾਲ 112 ਨੰਬਰ ਹੁਣ ਸੂਬੇ ‘ਚ ਵੀ ਲਾਗੂ ਹੋਵੇਗਾ। ਯੂਪੀ ਦੇ ਏਡੀਜੀ ਅਸੀਮ ਅਰੁਣ ਨੇ ਦੱਸਿਆ, “ਜਨਤਾ 26 ਅਕਤੂਬਰ ਤੋਂ 112 ਨੰਬਰ ਰਾਹੀਂ ਪੁਲਿਸ ਤੋਂ ਇਲਾਵਾ ਐਂਬੁਲੈਂਸ, ਫਾਇਰ ਸਰਵਿਸ ਤੇ ਹੋਣ ਐਮਰਜੈਂਸੀ ਮਦਦ ਹਾਸਲ ਕਰ ਸਕਣਗੇ।
ਦੱਸ ਦਈਏ ਕਿ ਹਾਲ ਹੀ ‘ਚ ਲਖਨਊ ‘ਚ ਯੂਪੀ ਪੁਲਿਸ ਦਾ ਨਵਾਂ ਦਫਤਰ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਸੀਐਮ ਯੋਗੀ ਆਦਿਤਿਅਨਾਥ ਨੇ ਕੀਤਾ ਸੀ। ਇਹ ਦਫਤਰ 816 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜਿਸ ਦਾ ਨਾਂ ‘ਸਿਗਨੇਚਰ ਬਿਲਡਿੰਗ’ ਰੱਖਿਆ ਗਿਆ ਹੈ। ਇਸ ਦਾ ਦੇਸ਼ ਦਾ ਸਭ ਤੋਂ ਹਾਈਟੈਕ ਪੁਲਿਸ ਦਫਤਰ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਗੋਤਮੀ ਨਗਰ ‘ਚ ਸਥਿਤ ਇਸ ਦਫਤਰ ‘ਤੇ ਜੂਨ ਮਹੀਨੇ ‘ਚ ਹੀ ਪੁਲਿਸ ਦੇ ਤਮਾਮ ਅਫਸਰਾਂ ਨੇ ਬੈਠਣਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਬਿਲਡਿੰਗ ‘ਚ ਅਧਿਖਾਰੀਆਂ ਦੇ ਬੈਠਣ ਲਈ ਵੱਡੇ ਤੇ ਖਾਸ ਡਿਜ਼ਾਇਨ ਕਮਰੇ ਬਣਾਏ ਗਏ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED