ਪਾਲਤੂ ਕੁੱਤੇ ਨੇ ਭੌਂਕ-ਭੌਂਕ ਕੇ 35 ਲੋਕਾਂ ਦੀ ਜਾਨ ਬਚਾ ਲਈ ਪਰ ਉਹ ਖੁਦ ਨੂੰ ਬਚਾ ਨਹੀਂ ਸਕਿਆ

ਪਾਲਤੂ ਕੁੱਤੇ ਨੇ ਭੌਂਕ-ਭੌਂਕ ਕੇ 35 ਲੋਕਾਂ ਦੀ ਜਾਨ ਬਚਾ ਲਈ ਪਰ ਉਹ ਖੁਦ ਨੂੰ ਬਚਾ ਨਹੀਂ ਸਕਿਆ

ਉੱਤਰ ਪ੍ਰਦੇਸ਼:

ਇੱਥੇ ਦੇ ਬਾਂਦਾ ਜ਼ਿਲ੍ਹੇ ਦੇ ਅਤਰਾਂ ਕਸਬੇ ‘ਚ ਲਖਨ ਕਾਲੌਨੀ ਦੀ ਬਸਤੀ ‘ਚ ਇੱਕ ਫਰਨੀਚਰ ਸ਼ੋਅਰੂਮ ਨੂੰ ਅੱਗ ਲੱਗ ਗਈ। ਸ਼ੋਅਰੂਮ ‘ਚ ਵੀਰਵਾਰ ਨੂੰ ਅੱਧੀ ਰਾਤ ਨੂੰ ਬਿਜਲੀ ਸ਼ਾਰਟ ਸਰਕਿਟ ਕਰਕੇ ਅੱਗ ਲੱਗੀ ਜਿਸ ‘ਚ ਕਰੀਬ ਪੰਜ ਕਰੋੜ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ‘ਚ ਗੈਸ ਸਿਲੰਡਰਾਂ ਨਾਲ ਹੋਏ ਧਮਾਕੇ ਨਾਲ ਗੁਆਂਢ ਦੇ ਵੀ ਚਾਰ ਪੱਕੇ ਮਕਾਨ ਵੀ ਢਹਿ ਗਏ।ਇਸ ਹਾਦਸੇ ਦੌਰਾਨ ਸ਼ੋਅਰੂਮ ਮਾਲਕ ਦੇ ਪਾਲਤੂ ਕੁੱਤੇ ਨੇ ਭੌਂਕ-ਭੌਂਕ ਕੇ 35 ਲੋਕਾਂ ਦੀ ਜਾਨ ਬਚਾ ਲਈ ਪਰ ਉਹ ਖੁਦ ਨੂੰ ਬਚਾ ਨਹੀਂ ਸਕਿਆ। ਸ਼ੋਅਰੂਮ ਮਾਲਕ ਰਾਕੇਸ਼ ਚੌਰਸੀਆ ਨੇ ਦੱਸਿਆ, ‘ਫਰਨੀਚਰ ਦਾ ਸ਼ੋਅਰੂਮ ਉਹ ਆਪਣੀ ਬਹੁਮੰਜ਼ਿਲਾ ਇਮਾਰਤ ‘ਚ ਚਲਾ ਰਹੇ ਸੀ। ਵੀਰਵਾਰ ਅੱਧੀ ਰਾਤ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਉਸ ਸਮੇਂ ਅੱਗ ਲੱਗੀ ਜਦੋਂ ਸਾਰੇ ਲੋਕ ਗੂੜ੍ਹੀ ਨੀਂਦ ‘ਚ ਸੀ। ਅੱਗ ਲੱਗਣ ਤੋਂ ਬਾਅਦ ਪਾਲਤੂ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ, ਜਿਸ ਨਾਲ ਸਭ ਦੀ ਨੀਂਦ ਖੁੱਲ੍ਹ ਗਈ। ਪਰ ਕੁੱਤਾ ਬੰਨ੍ਹਿਆ ਹੋਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ।
ਉੱਧਰ, ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸ਼ੋਅਰੂਮ ਬਗ਼ੈਰ ਰਜਿਸਟ੍ਰੇਸ਼ਨ ਦੇ ਚਲ ਰਿਹਾ ਸੀ ਅਤੇ ਹੁਣ ਤਕ ਦੀ ਜਾਂਚ ‘ਚ ਅੱਗ ਤੋਂ ਬਚਾਅ ਦੇ ਕੋਈ ਉਪਕਰਣ ਵੀ ਨਹੀਂ ਮਿਲੇ। ਇਸ ਅੱਗ ਦੀ ਘਟਨਾ ‘ਚ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਾਲ ਹੀ ਬਿਨਾਂ ਰਜਿਸਟ੍ਰੇਸ਼ਨ ਸ਼ੋਅਰੂਮ ਚਲਾਉਣ ਕਰਕੇ ਸ਼ੋਅਰੂਮ ਮਾਲਕ ‘ਤੇ ਵੀ ਕਾਰਵਾਈ ਕੀਤੀ ਜਾਵੇਗੀ

© 2016 News Track Live - ALL RIGHTS RESERVED