ਪੀਲੀ ਧਾਤੂ ਫਿਸਲੀ, ਚਾਂਦੀ ਰਹੀ ਸਥਿਰ

ਪੀਲੀ ਧਾਤੂ ਫਿਸਲੀ, ਚਾਂਦੀ ਰਹੀ ਸਥਿਰ


ਨਵੀਂ ਦਿੱਲੀ
ਸੰਸਾਰਕ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਗਿਰਾਵਟ ਦੇ ਦਬਾਅ 'ਚ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਫਿਸਲ ਕੇ 30,650 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਂਦੀ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਵਿਦੇਸ਼ਾਂ 'ਚ ਅੱਜ ਸੋਨੇ 'ਚ ਨਰਮੀ ਰਹੀ। ਸੋਨਾ ਹਾਜ਼ਿਰ 3.15 ਡਾਲਰ ਦੀ ਗਿਰਾਵਟ ਦੇ ਨਾਲ 1,218.75 ਡਾਲਰ ਪ੍ਰਤੀ ਔਂਸ 'ਤੇ ਰਿਹਾ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.80 ਡਾਲਰ ਟੁੱਟ ਕੇ 1,227.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੱਖ-ਵੱਖ ਕੇਂਦਰੀ ਬੈਂਕਾਂ ਦੀ ਮੀਟਿੰਗ ਤੋਂ ਪਹਿਲਾਂ ਨਿਵੇਸ਼ਕ ਅਜੇ ਸਾਵਧਾਨੀ ਵਰਤ ਰਹੇ ਹਨ। ਇਸ ਨਾਲ ਸੋਨਾ ਦਬਾਅ 'ਚ ਹੈ। ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਰਹਿਣ ਦੇ ਬਾਵਜੂਦ ਪੀਲੀ ਧਾਤੂ 'ਚ ਗਿਰਾਵਟ ਦੇਖੀ ਗਈ ਹੈ। ਆਮ ਤੌਰ 'ਤੇ ਡਾਲਰ ਅਤੇ ਸੋਨੇ ਦਾ ਗ੍ਰਾਫ ਇਕ-ਦੂਜੇ ਦੇ ਉਲਟ ਰਹਿੰਦਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.07 ਡਾਲਰ ਉਤਰ ਕੇ 15.40 ਡਾਲਰ ਪ੍ਰਤੀ ਔਂਸ ਰਹੀ। 
ਸਥਾਨਕ ਬਾਜ਼ਾਰ 'ਚ ਸੋਨੇ 'ਚ ਲਗਾਤਾਰ ਦੂਜੇ ਦਿਨ ਨਰਮੀ ਦੇਖੀ ਗਈ। ਸੋਨਾ ਸਟੈਂਡਰਡ 100 ਰੁਪਏ ਟੁੱਟ ਕੇ 30,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਠੂਰ ਵੀ ਇੰਨਾ ਹੀ ਫਿਸਲ ਕੇ 30,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 34,600 ਰੁਪਏ 'ਤੇ ਸਥਿਰ ਰਹੀ। ਚਾਂਦੀ ਹਾਜ਼ਿਰ 'ਚ ਵੀ ਟਿਕਾਅ ਰਿਹਾ। ਇਹ ਸੋਮਵਾਰ ਦੇ ਹੀ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਚਾਂਦੀ ਵਾਅਦਾ 70 ਰੁਪਏ ਚੜ• ਕੇ 38,240 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਪਿਛਲੇ ਦਿਨ ਦੇ ਕ੍ਰਮਵਾਰ 74 ਹਜ਼ਾਰ ਅਤੇ 75 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਰਹੇ।

© 2016 News Track Live - ALL RIGHTS RESERVED