ਰਾਜੀਵ ਮਹਾਰਿਸ਼ੀ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਬਣ ਸਕਦੇ ਹਨ

ਰਾਜੀਵ ਮਹਾਰਿਸ਼ੀ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਬਣ ਸਕਦੇ ਹਨ

 
ਨਵੀਂ ਦਿੱਲੀ
ਸਾਬਕਾ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਬਣ ਸਕਦੇ ਹਨ। ਉਹ ਇਸ ਮਹੀਨੇ ਦੇ ਅੰਤ 'ਚ ਐੱਨ. ਐੱਨ. ਵੋਹਰਾ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਰਾਜਪਾਲ ਦਾ ਕਾਰਜ ਭਾਰ ਸੰਭਾਲਣਗੇ। ਰਾਜੀਵ ਮਹਾਰਿਸ਼ੀ ਫਿਲਹਾਲ ਸੀ. ਏ. ਜੀ.ਹਨ। ਉਨ•ਾਂ ਦੀ ਥਾਂ 'ਤੇ ਮੌਜੂਦ ਰਾਜਸਵ ਸਕੱਤਰ ਹਸਮੁਖ ਆਡਿਆ ਨੂੰ ਨਵਾਂ ਸੀ.ਏ. ਜੀ. ਬਣਾਇਆ ਜਾ ਸਕਦਾ ਹੈ। ਉੱਥੇ ਸੀ. ਬੀ. ਆਈ. 'ਚ ਆਪਣੇ ਬਾਸ ਨਾਲ ਪੰਗਾ ਲੈਣ ਵਾਲੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਬ੍ਰਿਟੇਨ 'ਚ ਹਾਈ ਕਮਿਸ਼ਨਰ ਬਣਾਏ ਜਾਣ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਐੱਨ. ਐੱਨ. ਵੋਹਰਾ ਦੀ ਥਾਂ ਨਵੇਂ ਰਾਜਪਾਲ ਲਈ ਲਗਭਗ ਅੱਧਾ ਦਰਜਨ ਨਾਂਵਾਂ 'ਤੇ ਚਰਚਾ ਹੋਈ ਜੋ ਰਾਜੀਵ ਮਹਾਰਿਸ਼ੀ ਦੇ ਨਾਂ 'ਤੇ ਜਾ ਕੇ ਟਿਕ ਗਈ। ਗ੍ਰਹਿ ਸਕੱਤਰ ਦੇ ਰੂਪ 'ਚ ਰਾਜੀਵ ਮਹਾਰਿਸ਼ੀ ਜੰਮੂ-ਕਸ਼ਮੀਰ ਨੂੰ ਦੇਖ ਚੁਕੇ ਹਨ ਅਤੇ ਉੱਥੇ ਦੇ ਹਾਲਾਤ ਤੋਂ ਵੀ ਚੰਗੀ ਤਰ•ਾਂ ਨਾਲ ਜਾਣੂ ਹਨ। ਸੰਘ ਅਤੇ ਭਾਜਪਾ ਨੇਤਾਵਾਂ ਦੇ ਨਾਲ ਚੰਗੇ ਸੰਬੰਧ ਵੀ ਰਾਜੀਵ ਮਹਾਰਿਸ਼ੀ ਦੇ ਪੱਖ 'ਚ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜੀਵ ਮਹਾਰਿਸ਼ੀ ਮੋਦੀ ਸਰਕਾਰ ਦੌਰਾਨ ਦੋ ਸਾਲ ਵਿੱਤ ਸਕੱਤਰ ਰਹਿ ਚੁਕੇ ਹਨ। ਉੱਥੋਂ ਸੇਵਾਮੁਕਤੀ ਦੇ ਅੰਤਿਮ ਦਿਨ ਉਨ•ਾਂ ਨੂੰ ਗ੍ਰਹਿ ਸਕੱਤਰ ਬਣਾ ਦਿੱਤਾ ਗਿਆ ਹੈ। ਦੋ ਸਾਲ ਬਾਅਦ ਗ੍ਰਹਿ ਸਕੱਤਰ ਤੋਂ ਰਿਟਾਇਰ ਹੋਣ ਦੇ ਬਾਅਦ ਪਿਛਲੇ ਸਾਲ ਸਤੰਬਰ 'ਚ ਉਨ•ਾਂ ਨੂੰ ਸੀ.ਏ.ਜੀ ਬਣਾਇਆ ਗਿਆ ਸੀ। ਹੁਣ ਉਨ•ਾਂ ਨੂੰ ਇਸ ਨਵੀਂ ਜ਼ਿੰਮੇਦਾਰੀ 'ਤੇ ਭੇਜਣ ਦੀ ਤਿਆਰੀ ਹੈ। ਰਾਜੀਵ ਮਹਾਰਿਸ਼ੀ ਦੇ ਜੰਮੂ-ਕਸ਼ਮੀਰ ਦੇ ਰਾਜਪਾਲ ਬਣਨ ਦੇ ਨਾਲ ਹੀ ਉਨ•ਾਂ ਦੀ ਥਾਂ 'ਤੇ ਹਸਮੁਖ ਆਡਿਆ ਨੂੰ ਨਵਾਂ ਸੀ.ਏ.ਜੀ. ਬਣਾਇਆ ਜਾ ਸਕਦਾ ਹੈ। ਉਹ ਅਗਲੇ ਮਹੀਨੇ ਸਤੰਬਰ 'ਚ ਰਾਜਸਵ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਸੀ. ਬੀ. ਆਈ. ਨਿਰਦੇਸ਼ਕ ਆਲੋਕ ਵਰਮਾ ਦੇ ਨਾਲ ਭਿੜ ਚੁਕੇ ਰਾਕੇਸ਼ ਅਸਥਾਨਾ ਨੂੰ ਬ੍ਰਿਟੇਨ 'ਚ ਹਾਈ ਕਮਿਸ਼ਨਰ ਬਣਾ ਕੇ ਭੇਜਣ ਦੀ ਚਰਚਾ ਹੈ। ਕਈ ਵਿਵਾਦਾਂ 'ਚ ਘਿਰ ਚੁਕੇ ਰਾਕੇਸ਼ ਅਸਥਾਨਾ ਲਈ ਆਲੋਕ ਵਰਮਾ ਦੇ ਬਾਅਦ ਸੀ.ਬੀ. ਆਈ. ਨਿਰਦੇਸ਼ਕ ਲਈ ਚਰਚਾ ਘੱਟ ਹੈ। ਸੀ. ਬੀ. ਆਈ. ਨਿਰਦੇਸ਼ਕ ਲਈ ਚੋਣ ਸਮਿਤੀ 'ਚ ਭਾਰਤ ਦੇ ਮੁਖ ਜੱਜ ਦੇ ਨਾਲ-ਨਾਲ ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ ਹੁੰਦੇ ਹਨ।

© 2016 News Track Live - ALL RIGHTS RESERVED