ਵਾਜਪਾਈ ਨੂੰ ਦਿੱਤੀ ਨੇਤਾਵਾਂ ਨੇ ਸ਼ਰਧਾਜਲੀ

ਵਾਜਪਾਈ ਨੂੰ ਦਿੱਤੀ ਨੇਤਾਵਾਂ ਨੇ ਸ਼ਰਧਾਜਲੀ


ਨਵੀਂ ਦਿੱਲੀ— 
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੋਂ ਬਾਅਦ ਉਨ•ਾਂ ਦੀ ਰਿਹਾਇਸ਼ 'ਤੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸਾਹ, ਯੂ. ਪੀ. ਦੇ ਸੀ. ਐਮ. ਯੋਗੀ ਅਦਿਤਿਆਨਾਥ, ਯੋਗ ਗੁਰੂ ਬਾਬਾ ਰਾਮਦੇਵ,  ਸਮੇਤ ਕਈ ਵੱਡੇ ਆਗੂਆਂ ਵੀ ਅਟਲ ਜੀ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ•ਾਂ ਨੇ ਵੀ ਅਟਲ ਬਿਹਾਰੀ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਉਹ ਮਾਂ ਭਾਰਤੀ ਦੇ ਸੱਚੇ ਸਪੂਤ ਸਨ। ਉਨ•ਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ। ਮੋਦੀ ਨੇ ਕਿਹਾ ਕਿ ਉਹ ਜਦੋਂ ਵੀ ਮਿਲਦੇ ਸੀ ਤਾਂ ਇਕ ਪਿਤਾ ਦੀ ਤਰ•ਾਂ ਖੁਸ਼ ਹੋ ਕੇ ਮੈਨੂੰ ਗਲੇ ਲਗਾਉਂਦੇ ਸਨ। ਮੇਰੇ ਲਈ ਉਨ•ਾਂ ਦਾ ਦੁਨੀਆ ਛੱਡ ਕੇ ਜਾਣਾ ਵੱਡੀ ਹਾਨੀ ਹੈ, ਜੋ ਕਦੇ ਪੂਰੀ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਕਾਫੀ ਸਮੇਂ ਤੋਂ ਲੰਬੀ ਬੀਮਾਰੀ ਨਾਲ ਪੀੜਤ ਸਨ ਅਤੇ ਉਹ ਬੀਤੇ 9 ਹਫਤਿਆਂ ਤੋਂ ਏਮਜ਼ ਹਸਪਤਾਲ 'ਚ ਦਾਖਲ ਸਨ। ਜਿਥੇ ਉਨ•ਾਂ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ।

© 2016 News Track Live - ALL RIGHTS RESERVED