ਆਈ. ਐੱਸ. ਜੇ. ਕੇ. ਨਾਲ ਸਬੰਧਤ 2 ਸ਼ੱਕੀ ਅੱਤਵਾਦੀ ਗ੍ਰਿਫਤਾਰ

ਆਈ. ਐੱਸ. ਜੇ. ਕੇ. ਨਾਲ ਸਬੰਧਤ 2 ਸ਼ੱਕੀ ਅੱਤਵਾਦੀ ਗ੍ਰਿਫਤਾਰ


ਨਵੀਂ ਦਿੱਲੀ— 
ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਵੱਡੀ ਕਾਰਵਾਈ ਕਰਦੇ ਹੋਏ 'ਇਸਲਾਮਿਕ ਸਟੇਟ ਇਨ ਜੰਮੂ-ਕਸ਼ਮੀਰ' (ਆਈ. ਐੱਸ. ਜੇ. ਕੇ.) ਨਾਲ ਸਬੰਧਤ 2 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਡਿਪਟੀ ਕਮਿਸ਼ਨਰ (ਵਿਸ਼ੇਸ਼ ਸੈੱਲ) ਪੀ. ਐੱਸ. ਕੁਸ਼ਵਾਹਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਹਾਂ ਦੀ ਪਛਾਣ ਕਸ਼ਮੀਰ ਦੇ ਸ਼ੋਪੀਆਂ ਤੋਂ ਪ੍ਰਵੇਜ਼ (24) ਅਤੇ ਜਮਸ਼ੀਦ (19) ਦੇ ਰੂਪ 'ਚ ਕੀਤੀ ਗਈ ਹੈ। ਉਨ•ਾਂ ਨੂੰ ਲਾਲ ਕਿਲੇ ਦੇ ਨੇੜੇ ਜਾਮਾ ਮਸਜਿਦ ਬੱਸ ਸਟਾਪ ਤੋਂ  ਗ੍ਰਿਫਤਾਰ ਕੀਤਾ ਗਿਆ। ਉਨ•ਾਂ ਨੇ ਦੱਸਿਆ ਕਿ ਜਦੋਂ ਉਹ ਜੰਮੂ-ਕਸ਼ਮੀਰ ਵਾਪਸ ਪਰਤਣ ਲਈ ਬੱਸ ਫੜਨ ਵਾਲੇ ਸਨ ਤਾਂ ਦੋਹਾਂ ਨੂੰ ਵੀਰਵਾਰ ਰਾਤ 10.45 ਵਜੇ ਫੜਿਆ ।
ਡੀ.ਸੀ.ਪੀ. ਵਿਸ਼ੇਸ਼ ਸੈੱਲ ਨੇ ਦੱਸਿਆ ਕਿ ਪੁਲਸ ਨੂੰ ਇਨ•ਾਂ ਅੱਤਵਾਦੀਆਂ ਕੋਲੋਂ 2 ਪਿਸਤੌਲ, 10 ਕਾਰਤੂਸ ਤੇ 4 ਮੋਬਾਈਲ ਫੋਨ ਮਿਲੇ ਹਨ। ਇਹ ਦੋਵੇਂ ਆਈ.ਐੱਸ.ਆਈ.ਐੱਸ. ਵਿਚਾਰਧਾਰਾ ਤੋਂ ਪ੍ਰਭਾਵਿਤ ਤੇ ਜੰਮੂ ਕਸ਼ਮੀਰ 'ਚ ਸਰਗਰਮ ਅੱਤਵਾਦੀ ਸੰਗਠਨ ਆਈ.ਆਈ.ਜੇ.ਕੇ. ਨਾਲ ਜੁੜੇ ਹੋਏ ਹਨ। ਅੱਤਵਾਦੀਆਂ ਨੇ ਪੁਲਸ ਨੂੰ ਪੁੱਛਗਿੱਛ 'ਚ ਦੱਸਿਆ ਕਿ, ਸੰਗਠਨ ਦਾ ਨੇਤਾ ਉਮਰ ਇਬਰ ਨਾਜ਼ੀਰ ਹੈ ਤੇ ਦੂਜੇ ਨੰਬਰ ਦਾ ਨੇਤਾ ਆਦਿਲ ਠੋਕਰ ਹੈ। ਉਹ ਆਦਿਲ ਠੋਕਰ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਸਨ।

© 2016 News Track Live - ALL RIGHTS RESERVED