ਦੂਜੇ ਵਿਆਹ ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਦੀ ਹੱਕਦਾਰ ਹੈ ਔਰਤ

ਦੂਜੇ ਵਿਆਹ ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਦੀ ਹੱਕਦਾਰ ਹੈ ਔਰਤ


ਨਵੀਂ ਦਿੱਲੀ-
ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਇਕ ਅਹਿਮ ਫੈਸਲੇ ਨਾਲ ਉਨ•ਾਂ ਔਰਤਾਂ ਨੂੰ ਰਾਹਤ ਦਿੱਤੀ ਹੈ, ਜੋ ਸਰਕਾਰੀ ਨੌਕਰੀ ਕਰਨ ਵਾਲੇ ਪਤੀ ਦੀ ਮੌਤ ਦੇ ਬਾਅਦ ਦੂਸਰਾ ਵਿਆਹ ਕਰ ਲੈਂਦੀ ਹੈ। ਕੈਟ ਨੇ ਕਿਹਾ ਕਿ ਅਜਿਹੀਆਂ ਮਹਿਲਾਵਾਂ ਆਪਣੇ ਦੁਬਾਰਾ ਵਿਆਹ ਦੇ ਬਾਵਜੂਦ ਸਰਕਾਰ ਤੋਂ ਮਿਲ ਰਹੀ ਪਹਿਲੇ ਪਤੀ ਦੀ ਪਰਿਵਾਰਕ ਪੈਂਨਸ਼ਨ ਨੂੰ ਲੈਂਦੇ ਰਹਿਣ ਦੀ ਹੱਕਦਾਰ ਰਹੇਗੀ। ਕੈਟ ਦੇ ਪ੍ਰਸ਼ਾਸਨਿਕ ਮੈਂਬਰ ਪ੍ਰਵੀਨ ਮਹਾਜਨ ਨੇ ਇਹ ਨਿਰਣੇ ਦਿੰਦੇ ਹੋਏ ਦਿੱਲੀ ਨਿਵਾਸੀ ਰੇਨੂ ਗੁਪਤਾ (47 ਸਾਲ) ਦੀ ਪੈਨਸ਼ਨ ਨੂੰ ਚਾਰ ਮਹੀਨੇ ਦੇ ਅੰਦਰ ਦੁਬਾਰਾ ਸ਼ੁਰੂ ਕਰਨ ਦੇ ਨਿਰਦੇਸ਼ ਰੱਖਿਆ ਮੰਤਰਾਲੇ ਨੂੰ ਦਿੱਤੇ। ਰੇਨੂ ਦੇ ਪਤੀ ਪਵਨ ਕੁਮਾਰ ਗੁਪਤਾ ਆਪਣੀ ਮੌਤ ਦੇ ਸਮੇਂ ਰੱਖਿਆ ਮੰਤਰਾਲੇ 'ਚ ਨਿਯੁਕਤ ਸਨ। ਆਪਣੇ ਨਿਰਣੇ 'ਚ ਕੈਟ ਨੇ ਕਿਹਾ ਕਿ ਰੇਨੂ ਨੇ ਆਪਣੇ ਪੁਨਰ ਵਿਆਹ ਦੇ ਬਾਅਦ ਆਪਣੇ ਪਤੀ ਦੀ ਪੈਨਸ਼ਨ ਨੂੰ ਆਪਣੇ ਲੜਕੇ ਦੇ ਨਾਮ ਬਦਲਣ ਦੀ ਬੇਨਤੀ ਕੀਤੀ ਸੀ ਪਰ ਉਸਦੇ ਲੜਕੇ ਦੇ 25 ਸਾਲ ਦਾ ਹੋ ਜਾਣ 'ਤੇ ਇਹ ਪੈਨਸ਼ਨ ਖਤਮ ਹੋ ਜਾਂਦੀ। ਇਸੇ ਕਾਰਨ ਰੇਨੂ ਨੇ ਪੈਨਸ਼ਨ ਨੂੰ ਆਪਣੇ ਨਾਮ ਬਦਲਣ ਲਈ ਬੇਨਤੀ ਕੀਤੀ ਸੀ। ਕੈਟ ਨੇ ਕਿਹਾ ਕਿ ਪੁਨਰਵਿਆਹ ਦੇ ਬਾਵਜੂਦ ਵਿਧਵਾ ਦੀ ਪੈਨਸ਼ਨ ਜਾਰੀ ਰਹਿਣ ਦੀ ਵਿਵਸਥਾ ਸਰਕਾਰ ਨੇ ਵੀ ਕੀਤੀ ਹੋਈ ਹੈ। 

ਨੌਕਰੀ ਦੇ ਨਾਲ ਮਿਲੀ ਸੀ ਪੈਨਸ਼ਨ--ਰੱਖਿਆ ਮੰਤਰਾਲੇ ਨੇ ਰੇਨੂ ਗੁਪਤਾ ਨੂੰ ਸਾਲ 1998 'ਚ ਪਵਨ ਦੀ ਮੌਤ ਦੇ ਬਾਅਦ ਮ੍ਰਿਤਕ ਆਸ਼ਰਿਤ ਕੋਟੇ ਤਹਿਤ ਸਟੋਰ ਕੀਪਰ ਦੀ ਨੌਕਰੀ ਦਿੱਤੀ ਸੀ। ਨਾਲ ਹੀ ਉਸਨੂੰ ਕੇਂਦਰੀ ਸਿਵਲ ਸੇਵਾ ਪੈਨਸ਼ਨ ਨਿਯਮ-1972 ਤਹਿਤ ਪੈਨਸ਼ਨ ਵੀ ਦਿੱਤੀ ਗਈ ਸੀ। ਗੁਪਤਾ ਨੇ ਇਸਦੇ ਬਾਅਦ ਦੁਬਾਰਾ ਵਿਆਹ ਕਰ ਲਿਆ ਸੀ ਤੇ ਉਸਦੀ ਬੇਨਤੀ 'ਤੇ ਸਾਲ 2002 ਦੀ ਪੈਨਸ਼ਨ ਨੂੰ ਉਸਦੇ ਲੜਕੇ ਕਰਨ ਗੁਪਤਾ ਦੇ ਨਾਮ ਬਦਲ ਦਿੱਤਾ ਗਿਆ ਸੀ ਪਰ ਸਾਲ 2013 'ਚ ਰੇਨੂ ਦੀ ਪੈਨਸ਼ਨ ਨੂੰ ਦੁਬਾਰਾ ਆਪਣੇ ਨਾਮ ਬਦਲਣ ਲਈ ਕਈ ਬੇਨਤੀਆਂ ਮੰਤਰਾਲੇ ਨੂੰ ਭੇਜੀਆਂ ਗਈਆਂ ਸਨ ਪਰ ਇਹ ਬੇਨਤੀਆਂ ਮੰਤਰਾਲੇ ਨੇ ਖਾਰਿਜ ਕਰ ਦਿੱਤੀਆਂ ਸਨ।  

© 2016 News Track Live - ALL RIGHTS RESERVED